Close
Menu

ਹੁਣ ਯੂਪੀ ’ਚ ਬਾਹੂਬਲੀਆਂ ਦਾ ਕੋਈ ਪ੍ਰਭਾਵ ਨਹੀਂ: ਸ਼ਾਹ

-- 30 April,2019

ਚਿੱਤਰਕੂਟ/ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 30 ਅਪਰੈਲ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਵਿਰੋਧੀ ਧਿਰ ’ਤੇ ਉੱਤਰ ਪ੍ਰਦੇਸ਼ ਵਿੱਚ ‘ਬਾਹੂਬਲੀਆਂ’ ਨੂੰ ਟਿਕਟਾਂ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਆਦਿੱਤਿਆਨਾਥ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ‘ਸਖ਼ਤ’ ਕਾਰਵਾਈ ਕੀਤੀ ਹੈ।
ਸ਼ਾਹ ਨੇ ਦੋਸ਼ ਲਾਇਆ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਗੁੰਡੇ ਪਹਿਲਾਂ ਭੂ-ਮਾਫ਼ੀਆ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਬਣਨ ਤੋਂ ਬਾਅਦ ਨਾਜਾਇਜ਼ ਕਬਜ਼ੇ ਤੇ ਗੈਰਕਾਨੂੰਨੀ ਉਸਾਰੀਆਂ ਦਾ ਧੰਦਾ ਰੁਕ ਗਿਆ ਹੈ। ਇਸ ਕਰਕੇ ਹੁਣ ‘ਬਾਹੂਬਲੀਆਂ’ ਦਾ ਸੂਬੇ ਵਿੱਚ ਕੋਈ ਪ੍ਰਭਾਵ ਨਹੀਂ ਹੈ। ਚਿੱਤਰਕੂਟ ਅਤੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਰਾਹੁਲ ਗਾਂਧੀ ’ਤੇ ‘ਮਹਾਂਮਿਲਾਵਟੀ ਗਠਜੋੜ’ ਦਾ ਆਗੂ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਦੇਸ਼ ਵਿੱਚ ਗਰਮੀ ਵਧ ਜਾਂਦੀ ਹੈ ਤਾਂ ਉਹ (ਰਾਹੁਲ) ਛੁੱਟੀ ਲੈ ਕੇ ਮੁਲਕ ’ਚੋਂ ਬਾਹਰ ਚਲਾ ਜਾਂਦਾ ਹੈ….ਇੱਥੋਂ ਤੱਕ ਕਿ ਉਸ ਦੀ ਮਾਤਾ (ਸੋਨੀਆ ਗਾਂਧੀ) ਵੀ ਉਸ ਨੂੰ ਲੱਭ ਨਹੀਂ ਸਕਦੀ,’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਸਾਲਾਂ ਵਿਚ ਕੋਈ ਛੁੱਟੀ ਨਹੀਂ ਲਈ।

Facebook Comment
Project by : XtremeStudioz