Close
Menu

ਹੁਣ ਲੋਕਾਂ ਦਾ ਧਿਆਨ ਪਤੀ ਦੀ ਥਾਂ ਮੇਰੇ ਵੱਲ ਹੋਵੇ : ਕੀਰਤੀ ਕੇਲਕਰ

-- 06 March,2017
ਮੁੰਬਈ— ਲੋਕਪ੍ਰਿਯ ਟੀ. ਵੀ. ਅਦਾਕਾਰਾ ਕੀਰਤੀ ਗਾਇਕਵਾੜ ਕੇਲਕਰ ਨੇ ਕਿਹਾ ਕਿ, ਜਿਸ ਤਰ੍ਹਾਂ ਮੇਰੇ ਪਤੀ ਸ਼ਰਦ ਕੇਲਕਰ ਦਾ ਕੈਰੀਅਰ ਅੱਗੇ ਵਧਿਆ ਹੈ। ਮੈਨੂੰ ਉਨ੍ਹਾਂ ‘ਤੇ ਮਾਣ ਹੈ ਪਰ ਹੁਣ ਮੈਂ ਛੋਟੇ ਪਰਦੇ ‘ਤੇ ਵਾਪਸੀ ਕਰ ਰਹੀ ਹੈ ਅਤੇ ਚਾਹੁੰਦੀ ਹੈ ਕਿ ਲੋਕਾਂ ਦਾ ਧਿਆਨ ਹੁਣ ਉਸ ਦੇ ਕੰਮ ‘ਤੇ ਵੀ ਹੋਵੇ।” ਟੀ. ਵੀ. ਨਾਲ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਸ਼ਰਦ ਨੇ ਕਈ ਬਾਲੀਵੁੱਡ ਅਤੇ ਮਰਾਠੀ ਫਿਲਮਾਂ ‘ਚ ਵੀ ਕੰਮ ਕੀਤਾ।
ਜ਼ਿਕਰਯੋਗ ਹੈ ਕਿ, ਕੀਰਤੀ ਅਤੇ ਸ਼ਰਦ ਨੇ ਸਾਲ 2005 ‘ਚ ਵਿਆਹ ਕਰਵਾਇਆ ਸੀ ਅਤੇ 2014 ‘ਚ ਉਨ੍ਹਾਂ ਦੇ ਪਹਿਲੇ ਬੱਚੇ ਕੇਸ਼ਾ ਦਾ ਜਨਮ ਹੋਇਆ ਹੈ। ਕੰਮ ਤੋਂ ਬ੍ਰੇਕ ਲੈਣ ਤੋਂ ਬਾਅਦ ਵਾਪਸੀ ਕਰ ਰਹੀ ਕੀਰਤੀ ਹੁਣ ਕਲਰਸ ਚੈਨਲ ‘ਤੇ ਆਉਣ ਵਾਲੇ ਲ਼ੜੀਵਾਰ ‘ਸਸੁਰਾਲ ਸਿਮਰ ਕਾ’ ‘ਚ ਨਵੀਂ ਸਿਮਰ ਦੇ ਰੂਪ ‘ਚ ਨਜ਼ਰ ਆਵੇਗੀ।
Facebook Comment
Project by : XtremeStudioz