Close
Menu

ਹੁਮਾ ਨੇ ਸ਼ੁਰੂ ਕੀਤਾ ਯੋਗ ਅਭਿਆਸ

-- 04 September,2013

huma9

ਮੁੰਬਈ- 4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਭਿਨੇਤਰੀ ਹੁਮਾ ਕੁਰੈਸ਼ੀ ਇਨ੍ਹਾਂ ਦਿਨੀਂ ਰੋਜ਼ਾਨਾ ਰੂਪ ਨਾਲ ਯੋਗ ਅਭਿਆਸ ਕਰਦੀ ਹੈ। ਹਾਲਾਂਕਿ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੂੰ ਇਸ ਨੂੰ ਆਦਤ ਦੇ ਰੂਪ ‘ਚ ਅਪਣਾਉਣ ‘ਚ ਥੋੜ੍ਹੀ ਮੁਸ਼ਕਲ ਜ਼ਰੂਰ ਹੋਈ, ਪਰ ਹੁਣ ਉਹ ਰੋਜ਼ਾਨਾ ਯੋਗ ਅਭਿਆਸ ਕਰਦੀ ਹੈ।
ਹੁਮਾ ਨੇ ਟਵਿੱਟਰ ‘ਤੇ ਲਿਖਿਆ, ”ਇਨ੍ਹਾਂ ਦਿਨੀਂ ਯੋਗ ਅਭਿਆਸ ਦਾ ਆਨੰਦ ਲੈ ਰਹੀ ਹਾਂ। ਸ਼ੁਰੂਆਤ ਵਿਚ ਸਵੇਰੇ ਜਲਦੀ ਉਠ ਕੇ ਯੋਗ ਕਰਨਾ ਮੁਸ਼ਕਲ ਲਗਦਾ ਸੀ, ਪਰ ਇਕ ਵਾਰ ਸਵੇਰੇ ਉਠਣ ਦੀ ਆਦਤ ਪਾ ਲਈਏ ਤਾਂ ਨਤੀਜੇ ਜਲਦ ਦਿੱਸਣ ਲਗਦੇ ਹਨ।
‘ਗੈਂਗਸ ਆਫ ਵਾਸੇਪੁਰ’ ਅਤੇ ‘ਲਵ ਸ਼ਵ ਤੇ ਚਿਕਨ ਖੁਰਾਨਾ’ ਵਰਗੀਆਂ ਫਿਲਮਾਂ ਤੋਂ ਚਰਚਾ ਵਿਚ ਆਈ ਹੁਮਾ ਜਲਦੀ ਹੀ ਮਾਧੁਰੀ ਦੀਕਸ਼ਿਤ ਨਾਲ ਫਿਲਮ ‘ਡੇਢ ਇਸ਼ਕੀਆ’ ‘ਚ ਨਜ਼ਰ ਆਵੇਗੀ।

Facebook Comment
Project by : XtremeStudioz