Close
Menu

ਹੁੱਡਾ ਦੀ ਅਗਵਾਈ ’ਚ ਅੱਜ ਹੋ ਸਕਦੀ ਹੈ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

-- 19 March,2019

ਨਵੀਂ ਦਿੱਲੀ, ਹਰਿਆਣਾ ਵਿੱਚ ਕਾਂਗਰਸ ਪੂਰੀ ਤਰ੍ਹਾਂ ਇਕਮੁੱਠ ਹੈ। ਇਥੋਂ ਦੇ ਆਗੂ ਬੱਸ ਯਾਤਰਾ ਨਾਲ ਚੋਣ ਮੁਹਿੰਮ ਦਾ ਆਗਾਜ਼ ਕਰ ਕੇ ਆਪਣੀ ਏਕਤਾ ਦਾ ਮੁਜ਼ਾਹਰਾ ਕਰਨਗੇ। ਇਹ ਗੱਲ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਹੀ। ਉਨ੍ਹਾਂ ਸੂਬਾਈ ਕਮੇਟੀ ਵਿੱਚ ਮਤਭੇਦ ਹੋਣ ਤੋਂ ਇਨਕਾਰ ਕੀਤਾ।
ਕਾਂਗਰਸ ਦੇ ਜਨਰਲ ਸਕੱਤਰ ਅਤੇ ਹਰਿਆਣਾ ਦੇ ਇੰਚਾਰਜ ਸ੍ਰੀ ਆਜ਼ਾਦ ਦੀ ਇਹ ਟਿੱਪਣੀ ਹਰਿਆਣਾ ਵਿੱਚ ਕੋਆਰਡੀਨੇਸ਼ਨ ਕਮੇਟੀ ਦੇ ਪਹਿਲਾਂ ਕੀਤੇ ਐਲਾਨ ਨੂੰ ਵਾਪਸ ਲਏ ਜਾਣ ਮਗਰੋਂ ਆਈ ਹੈ। ਸ੍ਰੀ ਆਜ਼ਾਦ ਨੇ ਕਿਹਾ ਕਿ ਕਮੇਟੀ ਦੀ ਮੰਗਲਵਾਰ ਨੂੰ ਮੀਟਿੰਗ ਹੋ ਸਕਦੀ ਹੈ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਇਸ ਦੇ ਚੇਅਰਮੈਨ ਹਨ। ਕਾਂਗਰਸ ਆਗੂ ਨੇ ਕਮੇਟੀ ਦੇ ਗਠਨ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵਿਰੋਧ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਦੀ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਬੱਸ ਯਾਤਰਾ’ ਸ਼ੁਰੂ ਕੀਤੇ ਜਾਣ ਦੀ ਤਰੀਕ ਦਾ ਫੈਸਲਾ ਕੀਤਾ ਜਾਵੇਗਾ। ਸ੍ਰੀ ਆਜ਼ਾਦ ਨੇ ਕਿਹਾ, ‘‘ਅਸੀਂ ਇਸ ਵਾਰ ਆਂਧਰਾ-ਕਰਨਾਟਕ ਮਾਡਲ ਅਪਣਾਵਾਂਗੇ, , ਜਿਹੜਾ ਮੈਂ ਦੋ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਤੇ ਪਾਰਟੀ ਦੇ ਆਗੂਆਂ ਨੂੰ ਇਕ ਬੱਸ ਵਿੱਚ ਇਕੱਠਾ ਕਰਕੇ ਸੂਬੇ ਦਾ ਦੌਰਾ ਕੀਤਾ ਸੀ। ’’ ਉਨ੍ਹਾਂ ਕਿਹਾ ਕਿ ਉਹ ਬੱਸ ਵਿੱਚ ਆਉਣ ਤੋਂ ਪਹਿਲਾਂ ਵੱਖ ਵੱਖ ਸਨ, ਪਰ ਜਦੋਂ ਕੁਝ ਹਫ਼ਤਿਆਂ ਬਾਅਦ ਉਹ ਬੱਸ ਵਿੱਚੋਂ ਬਾਹਰ ਆਏ ਤਾਂ ਉਹ ਸਭ ਇਕ ਸਨ। 20 ਆਗੂ ਇਕ ਹੋ ਗਏ ਸਨ।
ਪੈਨਲ ਦੇ ਹੋਰਨਾਂ ਮੈਂਬਰਾਂ ਵਿੱਚ ਪੀਸੀਸੀ ਪ੍ਰਧਾਨ ਅਸ਼ੋਕ ਤੰਵਰ, ਸੀਐਲਪੀ ਆਗੂ ਕਿਰਨ ਚੌਧਰੀ, ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਚਾਰ ਇੰਚਾਰਜ ਰਣਦੀਪ ਸੁਰਜੇਵਾਲਾ, ਸਾਬਕਾ ਮੰਤਰੀ ਕੁਲਦੀਪ ਬਿਸ਼ਨੋਈ, ਮਹਿੰਦਰ ਪ੍ਰਤਾਪ, ਸੰਸਦ ਮੈਂਬਰ ਦੀਪਿੰਦਰ ਹੁੱਡਾ ਆਦਿ ਸ਼ਾਮਲ ਹਨ।

Facebook Comment
Project by : XtremeStudioz