Close
Menu

ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ ਹੋਵੇਗੀ ਸ਼ੁਰੂ

-- 29 May,2015

ਅੰਮ੍ਰਿਤਸਰ, 29ਮਈ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰਸਮੀ ਤੌਰ ’ਤੇ ਭਾਵੇਂ ਪਹਿਲੀ ਜੂਨ ਤੋਂ ਸ਼ੁਰੂ ਹੋਵੇਗੀ ਅਤੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਪਰ ਸਿੱਖ ਸੰਗਤਾਂ ਨੇ ਇਹ ਯਾਤਰਾ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਿਸ਼ੀਕੇਸ਼ ਦੇ ਮੈਨੇਜਰ ਦਰਸ਼ਨ ਸਿੰਘ ਨੇ ਦਿੱਤੀ।
ੳੁਨ੍ਹਾਂ ਦੱਸਿਅਾ ਕਿ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਕ ਸਾਰਾ ਪੈਦਲ ਰਸਤਾ ਠੀਕ ਕੀਤਾ ਜਾ ਚੁੱਕਾ ਹੈ। ਰਸਤੇ ਦੇ ਇਕ ਪਾਸੇ ਰੇਲਿੰਗ ਲਾਈ ਗਈ ਹੈ ਅਤੇ ਰਸਤੇ ਵਿੱਚ ਬੈਠਣ ਲਈ ਬੈਂਚਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਫੌਜ ਅਤੇ ਸਰਕਾਰੀ ਅਮਲੇ ਦੀ ਮਦਦ ਨਾਲ ਗੁਰਦੁਆਰੇ ਦੇ ਆਲੇ ਦੁਆਲੇ ਅਤੇ ਰਸਤੇ ਵਿਚੋਂ ਬਰਫ਼ ਹਟਾ ਕੇ ਲਾਂਘਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸੂਬਾ ਸਰਕਾਰ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਗੁਰਦੁਆਰੇ ਤਕ ਬਿਜਲੀ ਦੀ ਸਪਲਾਈ ਮੁਹੱਈਅਾ ਕਰਵਾੲੀ ਗਈ ਹੈ।
ਗੌਰਤਲਬ ਹੈ ਕਿ ਦੋ ਸਾਲ ਪਹਿਲਾਂ ਉਤਰਾਂਚਲ ਵਿੱਚ ਆਏ ਹੜ੍ਹਾਂ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਪ੍ਰਭਾਵਿਤ ਹੋਈ ਸੀ। ਗੁਰਦੁਆਰਾ ਗੋਬਿੰਦ ਘਾਟ ਵਿਖੇ ਵਾਹਨਾਂ ਦੀ ਪਾਰਕਿੰਗ, ਪੁਲ ਆਦਿ ਰੁੜ ਗਿਆ ਸੀ। ਸਰਾਵਾਂ ਤੇ ਗੁਰਦੁਆਰੇ ਦੀ ਇਮਾਰਤ ਵਿੱਚ ਗਾਰ ਭਰ ਗਈ ਸੀ।
ਇਸੇ ਤਰ੍ਹਾਂ ਗੁਰਦੁਆਰਾ ਗੋਬਿੰਦ ਧਾਮ ਨੂੰ ਜਾਂਦੇ ਰਸਤੇ ਵਿੱਚ ਆਉਂਦੇ ਪੁਲ ਰੁਡ਼੍ਹ ਗੲੇ ਸਨ ਜਦਕਿ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਆਉਂਦੇ ਪੁਲ ਵੀ ਪ੍ਰਭਾਵਿਤ ਹੋਏ ਸਨ। ਪਿਛਲੇ ਸਾਲ ਕੁਝ ਪੁਲ ਆਰਜ਼ੀ ਤੌਰ ’ਤੇ ਬਣਾਏ ਗਏ ਸਨ, ਪਰ ਇਸ ਵਾਰ ਗੋਬਿੰਦ ਘਾਟ ਕੋਲ 20 ਫੁੱਟ ਚੌਡ਼ਾ ਪੱਕਾ ਪੁਲ ਉਸਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਬਿੰਦਘਾਟ ਤੋਂ ਗੋਬਿੰਦ ਧਾਮ ਤਕ ਜਾਂਦਿਆਂ 13 ਕਿਲੋਮੀਟਰ ਦੇ ਪੈਦਲ ਰਸਤੇ ਵਿੱਚ ਪਿੰਡ ਪੁਲਣਾ ਤਕ ਸੜਕ ਦੀ ਉਸਾਰੀ ਕੀਤੀ ਗਈ ਹੈ, ਜਿਸ ਨਾਲ ਹੁਣ ਯਾਤਰੀ ਇਥੋਂ ਤਕ ਚਾਰ ਪਹੀਆ ਵਾਹਨ ’ਤੇ ਜਾ ਸਕਣਗੇ। ਸੜਕ ਦੀ ਉਸਾਰੀ ਨਾਲ ਚਾਰ ਕਿਲੋਮੀਟਰ ਦਾ ਰਸਤਾ ਘੱਟ ਗਿਆ ਹੈ। ਇਸੇ ਤਰ੍ਹਾਂ ਘਾਟ ਤੋਂ ਧਾਮ ਤਕ ਦੀ ਯਾਤਰਾ ਲਈ ਹੈਲੀਕਾਪਟਰ ਸੁਵਿਧਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨੂੰ ਰੋਪਵੇਅ ਨਾਲ ਜੋੜਨ ਬਾਰੇ ਜਾਣਕਾਰੀ ਦਿੰਦਿਆਂ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਇਸ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਹੋ ਗੲੀ ਹੈ ਅਤੇ ਹੁਣ ਜਲਦੀ ਹੀ ਟੈਂਡਰ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਦੀ ਯਾਤਰਾ ਦੌਰਾਨ ਹੀ ਰੋਪਵੇਅ ਯੋਜਨਾ ’ਤੇ ਕੰਮ ਸ਼ੁਰੂ ਹੋ ਜਾਵੇਗਾ। ਪਹਿਲੇ ਪੜਾਅ ਵਿੱਚ ਗੁਰਦੁਆਰਾ ਗੋਬਿੰਦ ਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਰੋਪਵੇਅ ਦਾ ਕੰਮ ਸ਼ੁਰੂ ਹੋਵੇਗਾ ਜਦਕਿ ਗੁਰਦੁਆਰਾ ਗੋਬਿੰਦਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤਕ ਦੂਜੇ ਪੜਾਅ ਵਿੱਚ ਕੰਮ ਹੋਵੇਗਾ।

Facebook Comment
Project by : XtremeStudioz