Close
Menu

ਹੇਮਾ ਮਾਲਿਨੀ ਦਾ ਡਰਾਈਵਰ ਗਿ੍ਫ਼ਤਾਰ-ਜ਼ਮਾਨਤ ਮਿਲੀ

-- 04 July,2015

ਜੈਪੁਰ, 4 ਜੁਲਾਈ -ਅਦਾਕਾਰਾ ਅਤੇ ਭਾਜਪਾ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਦੇ ਡਰਾਈਵਰ ਨੂੰ ਅੱਜ ਅਣਗਹਿਲੀ ਨਾਲ ਕਾਰ ਚਲਾਉਣ ਦੇ ਦੋਸ਼ ‘ਚ ਗਿ੍ਫ਼ਤਾਰ ਕਰ ਲਿਆ ਗਿਆ | ਜਿਸ ਨੂੰ ਬਾਅਦ ‘ਚ ਦੌਸਾ ਦੀ ਇਕ ਅਦਾਲਤ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ | ਕੱਲ੍ਹ ਹੇਮਾ ਮਾਲਿਨੀ ਦੀ ਮਰਸਡੀਜ਼ ਕਾਰ ਦੀ ਇਕ ਹੋਰ ਕਾਰ ਨਾਲ ਟੱਕਰ ਹੋ ਗਈ ਸੀ ਜਿਸ ਕਾਰਨ ਇਕ ਬੱਚੀ ਦੀ ਮੌਤ ਹੋ ਗਈ ਸੀ ਅਤੇ ਹੇਮਾ ਮਾਲਿਨੀ ਸਮੇਤ ਚਾਰ ਜ਼ਖਮੀ ਹੋ ਗਏ ਸਨ | 66 ਸਾਲਾ ਅਦਾਕਾਰਾ ਦੇ ਨੱਕ ‘ਚ ਫਰੈਕਚਰ ਹੋਣ ਕਾਰਨ ਉਨ੍ਹਾਂ ਦਾ ਫੋਰਟਿਸ ਹਸਪਤਾਲ ਵਿਖੇ ਆਪਰੇਸ਼ਨ ਕੀਤਾ ਗਿਆ | ਡਾਕਟਰ ਨੇ ਦੱਸਿਆ ਕਿ ਉਹ ਹੁਣ ਠੀਕ ਹਨ | ਕੋਤਵਾਲੀ ਥਾਣੇ ਦੇ ਐਸ. ਐਚ. ਓ. ਦਲੀਪ ਸਿੰਘ ਨੇ ਦੱਸਿਆ ਕਿ ਰਮੇਸ਼ ਚੰਦ ਠਾਕੁਰ ਜਿਹੜਾ ਹਾਦਸੇ ਸਮੇਂ ਹੇਮਾ ਮਾਲਿਨੀ ਦੀ ਕਾਰ ਚਲਾ ਰਿਹਾ ਸੀ, ਨੂੰ ਿਗ਼੍ਰਫ਼ਤਾਰ ਕਰ ਲਿਆ ਗਿਆ | ਐਸ. ਐਚ. ਓ. ਨੇ ਦੱਸਿਆ ਕਿ ਡਰਾਈਵਰ ਜੋ ਬਿ੍ੰਦਾਵਨ ਦਾ ਰਹਿਣ ਵਾਲਾ ਹੈ, ਖਿਲਾਫ਼ ਅੱਜ ਸਵੇਰੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ |
ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਉਲ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਉਨ੍ਹਾਂ ਨੂੰ ਦੇਖਣ ਹਸਪਤਾਲ ਪੁੱਜੇ | ਫੋਰਟਿਸ ਦੇ ਡਾਇਰੈਕਟਰ ਪੀ ਤੰਬੋਲੀ ਨੇ ਦੱਸਿਆ ਕਿ ਹੇਮਾ ਮਾਲਿਨੀ ਦੇ ਨੱਕ ਅਤੇ ਮੱਥੇ ‘ਤੇ ਟਾਂਕੇ ਲਾਏ ਗਏ ਹਨ | ਉਨ੍ਹਾਂ ਦੱਸਿਆ ਕਿ ਅੱਧੀ ਰਾਤ ਦੇ ਬਾਅਦ ਉਨ੍ਹਾਂ ਦੇ ਨੱਕ ਅਤੇ ਮੱਥੇ ਦਾ ਆਪਰੇਸ਼ਨ ਕੀਤਾ ਗਿਆ | ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ | ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਖ਼ਮਾਂ ਨੂੰ ਠੀਕ ਹੋਣ ‘ਚ ਛੇ ਹਫ਼ਤਿਆਂ ਦਾ ਸਮਾਂ ਲੱਗੇਗਾ | ਐਸ ਐਚ ਓ ਨੇ ਦੱਸਿਆ ਕਿ ਹਨੂਮਾਨ ਮਹਾਜਨ ਜਿਸ ਦੀ 4 ਸਾਲਾ ਬੇਟੀ ਸੋਨਮ ਦੀ ਹਾਦਸੇ ਦੌਰਾਨ ਮੌਤ ਹੋ ਗਈ, ਨੇ ਦੌਸਾ ਦੇ ਕੋਤਵਾਲੀ ਪੁਲਿਸ ਸਟੇਸ਼ਨ ‘ਚ ਡਰਾਈਵਰ ਰਮੇਸ਼ ਖਿਲਾਫ਼ ਸ਼ਿਕਾਇਤ ਦਰਜ ਕਰਵਾਈ |
ਲੜਕੀ ਦੀ ਜਾਨ ਵੀ ਬਚ ਸਕਦੀ ਸੀ ਜੇਕਰ ਉਸ ਨੂੰ ਹੇਮਾ ਨਾਲ ਹਸਪਤਾਲ ਲੈ ਜਾਂਦੇ
ਜੈਪੁਰ, 3 ਜੁਲਾਈ- ਹੇਮਾ ਮਾਲਿਨੀ ਦੀ ਮਰਸਡੀਜ ਨਾਲ ਟਕਰਾਉਣ ਵਾਲੀ ਕਾਰ ਦੇ ਹਾਦਸੇ ‘ਚ ਮਰਨ ਵਾਲੀ ਚਾਰ ਸਾਲਾਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਜੇਕਰ ਭਾਜਪਾ ਸੰਸਦ ਦੇ ਨਾਲ ਹੀ ਲੜਕੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਬਚ ਜਾਂਦੀ | ਘਟਨਾ ਦੇ ਤਰੁੰਤ ਬਾਅਦ ਇਕ ਡਾਕਟਰ ਹੇਮਾ ਮਾਲਿਨੀ ਨੂੰ ਤਾਂ ਹਸਪਤਾਲ ਲੈ ਗਿਆ ਪਰ ਮਰਨ ਵਾਲੀ ਲੜਕੀ 15-20 ਮਿੰਟ ਘਟਨਾ ਸਥਾਨ ‘ਤੇ ਪਈ ਰਹੀ ਕਿਸੇ ਨੇ ਉਸ ਬਾਰੇ ਪੁੱਛਿਆ ਤੱਕ ਨਹੀਂ, ਲੜਕੀ ਸੋਨਮ ਦੇ ਚਾਚੇ ਨੇ ਦੋਸ਼ ਲਗਾਇਆ |

Facebook Comment
Project by : XtremeStudioz