Close
Menu

ਹੈਰਾਲਡ ਕੇਸ ਨੂੰ ‘ਪ੍ਰਭਾਵਿਤ’ ਕਰਨ ਦੇ ਦੋਸ਼ ਸਵਾਮੀ ਨੇ ਨਕਾਰੇ

-- 22 October,2018

ਨਵੀਂ ਦਿੱਲੀ, ਟਵੀਟ ਰਾਹੀਂ ਨੈਸ਼ਨਲ ਹੈਰਾਲਡ ਕੇਸ ਨੂੰ ‘ਪ੍ਰਭਾਵਿਤ’ ਕਰਨ ਦੇ ਮੁੱਦੇ ’ਤੇ ਅੱਜ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅਦਾਲਤ ਵਿਚ ਬਿਆਨ ਦਿੱਤਾ ਹੈ ਕਿ ਉਹ ਅਣਗਿਣਤ ਟਵੀਟ ਕਰਦੇ ਹਨ ਤੇ ਉਨ੍ਹਾਂ ਨੂੰ ਅਜਿਹੀ ਕੋਈ ਪੋਸਟ ਯਾਦ ਨਹੀਂ। ਕਾਂਗਰਸ ਨੇ ਉਨ੍ਹਾਂ ’ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੇਸ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ ਸੀ। ਭਾਜਪਾ ਆਗੂ ਨੇ ਕਾਂਗਰਸੀ ਆਗੂ ਮੋਤੀਲਾਲ ਵੋਰਾ ਵੱਲੋਂ ਅਦਾਲਤ ਵਿਚ ਦਾਖ਼ਲ ਕੀਤੀ ਅਰਜ਼ੀ ਦਾ ਜਵਾਬ ਦਿੰਦਿਆਂ ਕਿਹਾ ਕਿ ‘ਉਨ੍ਹਾਂ ਨੂੰ ਟਵੀਟ ਦਾ ਪੂਰਾ ਹੱਕ’ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵੋਰਾ ਵਲੋਂ ਅਦਾਲਤ ਵਿਚ ਦਰਸਾਏ ਟਵੀਟਾਂ ਨਾਲ ‘ਛੇੜਖਾਨੀ’ ਕੀਤੀ ਗਈ ਹੋ ਸਕਦੀ ਹੈ।

Facebook Comment
Project by : XtremeStudioz