Close
Menu

ਹੋਮ ਮੇਲ ਡਲੀਵਰੀ ‘ਤੇ ਮਾਂਟਰੀਅਲ ਦੇ ਮੇਅਰ ਕੌਡਰ ਵੱਲੋਂ ਫ਼ੈਡਲਰ ਲੀਡਰਾਂ ਨੂੰ ਸਵਾਲ

-- 14 August,2015

ਮਾਂਟਰੀਅਲ: ਵੀਰਵਾਰ ਨੂੰ ਮਾਂਟਰੀਅਲ ਦੇ ਮੇਅਰ ਡੈਨਿਸ ਕੌਡਰ ਨੇ ਬਿਆਨ ਦਿੱਤਾ ਕਿ ਫ਼ੈਡਰਲ ਪਾਰਟੀਆਂ ਦੇ ਸਾਰੇ ਹੀ ਲੀਡਰਾਂ ਨੂੰ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਉਨ੍ਹਾਂ ਕੋਲ ਕੈਨੇਡਾ ਪੋਸਟ ਨੂੰ ਲੈ ਕੇ ਭਵਿੱਖ ਲਈ ਕੀ ਯੋਜਨਾਵਾਂ ਹਨ ਅਤੇ ਭਵਿੱਖ ਵਿਚ ਕੈਨੇਡਾ ਪੋਸਟ ਵਿਚ ਉਹ ਕੀ ਬਦਲਾਵ ਲਿਆਉਣਗੇ ਅਤੇ ਹੋਮ ਮੇਲ ਡਿਲੀਵਰੀ ਨੂੰ ਰੋਕਣ ਸੰਬੰਧੀ ਉਨ੍ਹਾਂ ਦਾ ਕੀ ਫ਼ੈਸਲਾ ਹੋਵੇਗਾ।

ਹਾਲਾਂਕਿ ਇਸ ਸਮੇਂ ਇਸ ਕਾਰਪੋਰੇਸ਼ਨ ਲਈ ਸਿੱਧੇ ਤੌਰ ‘ਤੇ ਮੌਜੂਦਾ ਹਾਰਪਰ ਸਰਕਾਰ ਹੀ ਜਵਾਬਦੇਹ ਹੈ ਪਰ ਕੌਰਡ ਨੇ ਸਿੱਧਾ ਇਸ਼ਾਰਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੱਲ ਕਰਨ ਦੀ ਜਗ੍ਹਾ ਅਸਿੱਧੇ ਰੂਪ ਵਿਚ ਇਹ ਸਵਾਲ ਸਾਰੇ ਹੀ ਫ਼ੈਡਰਲ ਲੀਡਰਾਂ ਸਾਹਮਣੇ ਰੱਖਿਆ ਹੈ। ਇਸਦੇ ਨਾਲ ਹੀ ਮੇਅਰ ਕੌਡਰ ਵੱਲੋਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਗਿਆ ਹੈ ਕਿ ਓਟਾਵਾ ਕੈਨੇਡਾ ਪੋਸਟ ਦੇ ਫ਼ੈਸਲਿਆਂ ਵਿਚ ਦਖ਼ਲ ਨਹੀਂ ਦੇ ਸਕਦੀ।

ਚਾਰ ਮੁੱਖ ਫ਼ੈਡਰਲ ਲੀਡਰਾਂ ਵਿਚੋਂ ਇਕ ਹਾਰਪਰ ਹੀ ਅਜਿਹੇ ਲੀਡਰ ਹਨ, ਜਿਨ੍ਹਾਂ ਵੱਲੋਂ ਮੇਅਰ ਦੀ ਇਸ ਵਸ਼ੇ ‘ਤੇ ਵਿਚਾਰ-ਚਰਚਾ ਕਰਨ ਦੀ ਪੁਸ਼ਕਸ਼ ਨੂੰ ਸਵੀਕਰ ਨਹੀਂ ਕੀਤਾ ਗਿਆ ਹੈ। ਨਿਊਜ਼ ਕਾਨਫ਼ਰੰਸ ਦੌਰਾਨ ਮੇਅਰ ਨੇ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਆਉਣ ਵਾਲੀ ਨਵੀਂ ਸਰਕਾਰ ਕੈਨੇਡਾ ਪੋਸਟ ਬਾਰੇ ਕੀ ਫ਼ੈਸਲਾ ਲਵੇਗੀ।

 

 

Facebook Comment
Project by : XtremeStudioz