Close
Menu

ਹੌਸਲੇ ਦੀ ਪ੍ਰੀਖਿਆ ਨਾ ਲਵੇ ‘ਆਪ’ : ਕਾਂਗਰਸ

-- 21 December,2013

ਨਵੀਂ ਦਿੱਲੀ — ਦਿੱਲੀ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ‘ਆਪ’ ਨੂੰ ਸਰਕਾਰ ਬਣਾਉਣ ਲਈ ਬਾਹਰੋਂ ਹਮਾਇਤ ਇਸ ਲਈ ਦਿੱਤੀ ਹੈ ਕਿ ਉਹ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਸਕੇ ਪਰ ‘ਆਪ’ ਦੇ ਨੇਤਾਵਾਂ ਨੂੰ ਕਾਂਗਰਸ ਵਿਰੁੱਧ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਉਹ ਕਰ ਰਹੇ ਹਨ। ਲਵਲੀ ਨੇ ਕਿਹਾ ਕਿ ‘ਆਪ’ ਦੇ ਨੇਤਾ ਸਾਡੇ ਹੌਸਲੇ ਦੀ ਪ੍ਰੀਖਿਆ ਨਾ ਲੈਣ।

‘ਆਪ’ ਦੇ ਨੇਤਾ ਮਨੀਸ਼ ਸਿਸੌਦੀਆ ਨੇ ਕਿਹਾ ਹੈ ਕਿ ਜਨਤਾ ਦਾ ਫੈਸਲਾ ਸਰਕਾਰ ਬਣਾਉਣ ਦੇ ਪੱਖ ਵਿਚ ਹੋਵੇਗਾ ਤਾਂ ਅਸੀਂ ਅਜਿਹਾ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਹ ਨਾ ਸਮਝੇ ਕਿ ਉਸਦੀ ਹਮਾਇਤ ਦੇ ਬਦਲੇ ਉਹ ਉਸ ਦੀ ਤਾਰੀਫ ਕਰਨ ਲੱਗੇਗੀ।  ਅਸੀਂ ਗਲਤ ਨੂੰ ਗਲਤ ਕਹਿੰਦੇ ਰਹਾਂਗੇ। ਉਥੇ ਹੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਪਾਰਟੀ ‘ਆਪ’ ਦਿੱਲੀ ਵਿਚ ਸਰਕਾਰ ਬਣਾਉਣ ਲਈ ਤਿਆਰ ਹੈ। ਕੇਜਰੀਵਾਲ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਅਸੀਂ ਹੁਣ ਕਰ ਕੇ ਦਿਖਾਈਏ। ਕੇਜਰੀਵਾਲ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਬਣਾਉਣ ਦਾ ਫਾਇਦਾ ਆਮ ਚੋਣਾਂ ਵਿਚ ਮਿਲੇਗਾ।

Facebook Comment
Project by : XtremeStudioz