Close
Menu

ਹਜ਼ਾਰ ਲੋਕਾਂ ਨੂੰ ਲੈ ਕੇ ਛੁੱਟੀ ਮਨਾਉਣ ਫਰਾਂਸ ਪਹੁੰਚੇ ਸਾਊਦੀ ਕਿੰਗ

-- 26 July,2015

ਪੈਰਿਸ- ਸਾਊਦੀ ਅਰਬ ਦੇ ਕਿੰਗ ਸਲਮਾਨ ਤਿੰਨ ਹਫਤੇ ਦੇ ਹਾਲੀਡੇ ਟਰਿੱਪ ਲਈ ਫਰਾਂਸ ਪਹੁੰਚ ਚੁੱਕੇ ਹਨ। ਉਹ ਇਥੇ ਦੇ ਰਿਵੀਏਰਾ ਸਮੁੰਦਰ ਕੰਢੇ ‘ਤੇ ਸਮਾਂ ਬਿਤਾਉਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਇਕ ਹਜ਼ਾਰ ਲੋਕ ਵੀ ਹੋਣਗੇ। ਕਿੰਗ ਦੇ ਖਾਸ 300 ਲੋਕਾਂ ਨੂੰ ਸੀ ਬੀਚ ਦੇ ਨੇੜੇ ਹੀ ਇਹ ਪ੍ਰਾਈਵੇਟ ਵਿਲਾ ‘ਚ ਠਹਰਾਇਆ ਗਿਆ ਹੈ। 700 ਹੋਰ ਸਾਊਦੀ ਲੋਕਾਂ ਨੂੰ ਕਾਨਸ ਦੇ ਵੱਡੇ ਹੋਟਲਾਂ ‘ਚ ਠਹਿਰਾਉਣ ਦਾ ਅਰੇਜ਼ਮੈਂਟ ਕੀਤਾ ਗਿਆ ਹੈ। ਕਿੰਗ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦੇ ਹੋਏ ਮਿਰਾਨਡੋਲ ‘ਸੀ ਬੀਚ’ ਨੂੰ ਬੰਦ ਕਰ ਦਿੱਤਾ ਗਿਆ ਹੈ। ‘ਸੀ ਬੀਚ’ ਨੂੰ ਬੰਦ ਕੀਤੇ ਜਾਣ ਨਾਲ ਸਥਾਨਕ ਲੋਕ ਬਹੁਤ ਨਾਰਾਜ਼ ਹਨ। ਦੱਸਿਆ ਜਾਂਦਾ ਹੈ ਕਿ ਕਿੰਗ ਨੂੰ ‘ਸੀ ਬੀਚ’ ‘ਤੇ ਪ੍ਰਾਈਵੇਟ ਲਿਫਟ ਬਣਾਉਣ ਦੀ ਇਜ਼ਾਜਤ ਮਿਲੀ ਹੈ। ਇਹ ਇਕ ਕੋਨਕ੍ਰੀਟ ਸਲੈਬ ‘ਤੇ ਬਣਿਆ ਹੈ। ਇਸ ਦੀ ਮਦਦ ਨਾਲ ਕਿੰਗ ਵਿਲਾ ਤੋਂ ਹੁੰਦੇ ਹੋਏ ਸਿਧੇ ‘ਸੀ ਬੀਚ’ ‘ਤੇ ਉਤਰਣਗੇ। ਕਿੰਗ ਦੇ ਪੈਰ ਰੇਤ ਨਾਲ ਗੰਦੇ ਨਾਲ ਹੋ ਜਾਣ, ਇਸ ਲਈ ਉਨ੍ਹਾਂ ਲਈਵਿਲਾ ਤੋਂ ਬੀਚ ਤੱਕ ਵੁਡਨ ਵੇ ਬਣਾਇਆ ਗਿਆ ਹੈ। ਸਥਾਨਕ ਮੇਅਰ ਨੇ ਫ੍ਰਾਂਸੀਸੀ ਰਾਸ਼ਟਰਪਤੀ ਫਰਾਂਸੁਆ ਅੋਲਾਂਦ ਨੂੰ ਚਿੱਠੀ ਲਿਖ ਕੇ ਕਿੰਗ ਲਈ ਬਣਾਈ ਗਈ ਲਿਫਟ ਨੂੰ ਪਲੈਨਿੰਗ ਪਰਮਿਸ਼ਨ ਦੇ ਖਿਲਾਫ ਦੱਸਿਆ ਹੈ। ਹਾਲਾਂਕਿ ਅੋਲਾਂਦ ਨੇ ਕਿੰਗ ਲਈ ਲਿਫਟ ਬਣਾਉਣ ਦੀ ਇਜ਼ਾਜਤ ਪਹਿਲੀ ਹੀ ਦੇ ਦਿੱਤੀ ਸੀ।

Facebook Comment
Project by : XtremeStudioz