Close
Menu

ਹੜ੍ਹ ਪੀੜਤਾਂ ਦੀ ਮਦਦ ਲਈ ਸਰਕਾਰ ਨੇ 86 ਲੱਖ ਰੁਪਏ ਦਾ ਰਾਸ਼ਨ ਵੰਡਿਆ‑ਡਿਪਟੀ ਕਮਿਸ਼ਨਰ

-- 20 September,2013

19-MKT-01

ਸ੍ਰੀ ਮੁਕਤਸਰ ਸਾਹਿਬ: 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਗਈ ਹੈ। ਇਕ ਪਾਸੇ ਜਿੱਥੇ ਹੜ੍ਹ ਪੀੜਤਾਂ ਨੂੰ ਰਾਸ਼ਨ ਦਿੱਤਾ ਗਿਆ ਹੈ ਉੱਥੇ ਡਾਕਟਰੀ ਸਹੁਲਤ ਵੀ ਉਪਲਬੱਧ ਕਰਵਾਈ ਗਈ ਹੈ। ਇਹ ਜਾਣਕਾਰੀ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਸ੍ਰੀ ਐਨ.ਐਸ. ਬਾਠ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਰਾਮਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਕੁਮਾਰ ਅਮਿਤ ਐਸ.ਡੀ.ਐਮ ਮਲੋਟ, ਸਿਵਲ ਸਰਜਨ ਡਾ: ਗੁਲਸ਼ਨ ਰਾਏ ਵੀ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਖੁਰਾਕ ਅਤੇ ਸਪਲਾਈ ਵਿਭਾਗ ਵਲੋਂ  ਹੜ੍ਹ ਪ੍ਰਭਾਵਿਤ 101 ਪਿੰਡਾਂ ਦੇ  24364 ਪਰਿਵਾਰਾਂ ਦੇ  117924 ਮੈਂਬਰਾਂ ਨੂੰ  ਹੁਣ ਤੱਕ 86 ਲੱਖ ਰੁਪਏ ਖਰਚ ਕੇ 2437 ਕੁਇੰਟਲ ਆਟਾ, 244 ਕੁਇੰਟਲ ਦਾਲਾ, 183 ਕੁਇੰਟਲ ਖੰਡ, 25 ਕੁਇੰਟਲ ਹਲਦੀ, 25 ਕੁਇੰਟਲ ਮਿਰਚ, 24364 ਮਾਚਿਸ ਦੇ ਪੈਕੇਟ ਅਤੇ 24364 ਪੈਕੇਟ ਨਮਕ ਦੀ ਸਪਲਾਈ ਕੀਤੀ ਗਈ ਹੈ। ਮੀਟਿੰਗ ਦੌਰਾਨ ਉਹਨਾਂ ਅੱਗੇ ਦੱਸਿਆਂ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ 182 ਮੈਡੀਕਲ ਟੀਮਾਂ ਅਤੇ 4 ਮੋਬਾਇਲ ਟੀਮਾਂ  ਵਲੋਂ  202 ਹੜ੍ਹ ਪ੍ਰਭਾਵਿਤ ਪਿੰਡਾਂ ਦੇ 96310  ਮਰੀਜਾਂ ਨੂੰ  ਮੈਡੀਕਲ ਕੈਂਪ ਲਗਾ ਕੇ ਸਿਹਤ ਸਹੂਲਤ ਦਿੱਤੀਆਂ ਗਈਆਂ ਹਨ, ਜਦਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 612 ਫੋਗਿੰਗ ਵਿਜਟਾਂ ਕਰਕੇ 206 ਪਿੰਡਾਂ ਵਿੱਚ ਬੀ.ਟੀ. ਸਪਰੇਅ ਕੀਤੀ ਗਈ। ਉਹਨਾਂ ਅੱਗੇ ਦੱਸਿਆਂ ਕਿ ਸਿਹਤ ਵਿਭਾਗ ਵਲੋਂ   395429 ਕਲੋਰੀਨ ਦੀਆਂ ਗੋਲੀਆਂ,  51689  ਕਲੋਰੋਕੁਨੀਨਨ ਦੀਆਂ ਗੋਲੀਆ ਵੰਡੀਆ ਗਈਆਂ ਹਨ, ਜਦਕਿ 147 ਸਪੈਸ਼ਲ ਮੈਡੀਕਲ ਚੈਕਅਪ ਕੈਂਪ ਲਗਾਂ ਕੇ 12653 ਮਰੀਜਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆ।

ਉਹਨਾ ਅੱਗੇ ਦੱਸਿਆਂ ਕਿ ਪਸ਼ੂ ਪਾਲਣ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ 136 ਪਿੰਡਾਂ ਵਿੱਚ 1 ਕਰੋੜ 87 ਲੱਖ 81 ਹਜਾਰ 875  ਰੁਪਏ ਖਰਚ ਕੇ  23625 ਬੈਗ ਪਸ਼ੂ ਖੁਰਾਕ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਵੰਡੀ ਗਈ, ਇਸ ਤੋਂ ਬਿਨ੍ਹਾਂ ਵੈਟਨਰੀ ਡਾਕਟਰਾਂ ਵਲੋਂ 49067 ਪਸ਼ੂਆਂ ਦਾ ਇਲਾਜ ਕੀਤਾ ਗਿਆ, ਜਦਕਿ ਗਲਘੋਟੂ ਦੀ ਰੋਕਥਾਮ ਲਈ 25217 ਪਸ਼ੂਆਂ ਨੂੰ ਟੀਕੇ ਲਗਾਏ ਗਏ।

ਡਿਪਟੀ ਕਮਿਸ਼ਨਰ ਨੇ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਇਹ ਵੀ ਕਿਹਾ ਕਿ ਜਿਹਨਾਂ ਪਿੰਡਾਂ ਵਿੱਚ ਰਾਹਤ ਸਮਗਰੀ ਦੀ ਜਰੂਰਤ ਹੈ, ਜਾਰੀ ਰੱਖੀ ਜਾਵੇ ਤਾਂ ਜੋ ਲੋਕ ਆਪਣਾ ਗੁਜਾਰਾ ਕਰ ਸਕਣ। ਉਹਨਾਂ ਸਿਹਤ ਵਿਭਾਗ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆਂ ਦੀ ਬਿਮਾਰੀ ਦੀ ਰੋਕਥਾਮ ਮੱਛਰ ਮਾਰ ਦਵਾਈ ਦਾ ਸਪਰੇਅ ਦਾ ਛਿੜਕਾਅ ਜਾਰੀ ਰੱਖਿਆ ਜਾਵੇ ਅਤੇ ਨੀਵੀਆਂ ਥਾਵਾਂ ਜਿਥੇ ਪਾਣੀ ਖੜ੍ਹਾ ਹੋਵੇ, ਉਥੇ ਕਾਲਾ ਤੇਲ ਸੁੱਟਿਆ ਜਾਵੇ ਤਾਂ ਜੋ ਮੱਛਰਾਂ ਤੋਂ ਛੁਟਕਾਰਾ ਮਿਲ ਸਕੇ।

Facebook Comment
Project by : XtremeStudioz