Close
Menu

ਹੱਤਿਆ, ਹਿੰਸਾ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਗੇ : ਮੁਹੰਮਦ ਮੁਰਸੀ

-- 02 September,2013

mursi.

ਕਾਹਿਰਾ—2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਿਸਰ ਦੇ ਬੇਦਖਲ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਹੁਣ ਦੋਸ਼ੀ ਮਾਮਲਿਆਂ ਦੀ ਸੁਣਵਾਈ ਨਾਲ ਲੜਨਾ ਪਵੇਗਾ ਫੌਜ ਸਮਰਥਕ ਅੰਤਰਿਮ ਸਰਕਾਰ ਨੇ ਮੁਰਸੀ ‘ਤੇ ਹਿੰਸਾ ਨੂੰ ਭੜਕਾਉਣ ਅਤੇ ਹਿੰਸਾ ਨੂੰ ਬੜ੍ਹਾਵਾ ਦੇਣ, ਹੱਤਿਆ ਅਤੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਰਗੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਹਿਰਾ ਦੋਸ਼ੀ ਕੋਰਟ ‘ਚ ਮੁਕੱਦਮਾ ਦਰਜ ਕਰਨ ਦਾ ਫੈਸਲਾ ਕੀਤਾ। ਸਰਕਾਰੀ ਵਕੀਲ ਹੇਸ਼ਮ ਬਰਕਤ ਨੇ ਦੱਸਿਆ ਕਿ ਬੇਦਖਲ ਰਾਸ਼ਟਰਪਤੀ ਮੁਰਸੀ ਅਤੇ ਉਨ੍ਹਾਂ ਦੀ ਪਾਰਟੀ ਦੇ ਬਾਹਰ ਹਿੰਸਾ ਨੂੰ ਭੜਾਉਣ ਦਾ ਦੋਸ਼ ਹੈ। ਇਸ ਹਿੰਸਾ ‘ਚ ਕਈ ਲੋਕ ਮਾਰੇ ਗਏ ਸਨ। ਮਿਸਰ ਦੀ ਸਰਕਾਰ ਨੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਸ਼ਾਸਨ ਕਾਲ ਦੌਰਾਨ ਮੁਰਸੀ ਦੇ ਜੇਲ ਤੋਂ ਭੱਜਣ ਦੀ ਘਟਨਾ ਦੀ ਜਾਂਚ ਕਰਵਾਉਣ ਦਾ ਫੈਸਲੇ ਵੀ ਕੀਤਾ ਹੈ। ਉਨ੍ਹਾਂ ‘ਤੇ ਇਸੇ ਮਾਮਲੇ ‘ਚ ਫਿਲੀਸਤੀਨੀ ਸੰਗਠਨ ਹਮਾਸ ਦੇ ਮੈਂਬਰਾਂ ਨਾਲ ਮਿਲ ਕੇ ਹੱਤਿਆ ਕਰਨ ਅਤੇ ਜੇਲ ਤੋਂ ਫਰਾਰ ਹੋਣ ਦੀ ਚਾਲ ਚਲਣ ਦਾ ਵੀ ਦੋਸ਼ ਹੈ। ਫੌਜ ਨੇ ਮੁਰਸੀ ਨੂੰ ਤਿੰਨ ਜੁਲਾਈ ਨੂੰ ਬੇਦਖਲ ਕਰ ਦਿੱਤਾ ਸੀ। ਫੌਜ ਦੇ ਇਸ ਕਦਮ ਤੋਂ ਰਾਸ਼ਟਰਪਤੀ ਦੇ ਸਮਰਥਕ ਅਤੇ ਪਾਰਟੀ ਮੁਸਲਿਮ ਬ੍ਰਦਰਹੁਡ ਦੇ ਮੈਂਬਰਾਂ ਨੇ ਪੂਰੇ ਮਿਸਰ ‘ਚ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ ਸਨ। ਫੌਜ ਅਤੇ ਮੁਸਲਿਮ ਬ੍ਰਦਰਹੁਡ ਦੇ ਸਮਰਥਕਾਂ ਦਰਮਿਆਨ ਹਿੰਸਕ ਗਤੀਰੋਧ ਅਤੇ ਸੰਘਰਸ਼ ਦੌਰਾਨ 100 ਸੁਰੱਖਿਆ ਕਰਮੀਆਂ ਸਮੇਤ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ।

Facebook Comment
Project by : XtremeStudioz