Close
Menu

ਗ਼ਨੀ ਵੱਲੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਲਈ ਟੀਮ ਦਾ ਐਲਾਨ

-- 29 November,2018

ਜਨੇਵਾ, 29 ਨਵੰਬਰ
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਬੁੱਧਵਾਰ ਨੂੰ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਕਰਨ ਲਈ 12 ਮੈਂਬਰੀ ਟੀਮ ਦਾ ਐਲਾਨ ਕੀਤਾ। ਅਫਗਾਨ ਸਰਕਾਰ, ਪੱਛਮੀ ਰਾਜਦੂਤ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਹਾਲ ਦੇ ਹਫਤਿਆਂ ਵਿੱਚ ਤਾਲਿਬਾਨ ਦੇ 17 ਸਾਲਾਂ ਦੀ ਬਗ਼ਾਵਤ ਦੇ ਖਾਤਮੇ ਲਈ ਸਮਝੌਤਾ ਹੋਣ ਦੀ ਉਮੀਦ ਪ੍ਰਗਟਾਈ ਸੀ। ਜਨੇਵਾ ਵਿੱਚ ਅਫਗਾਨਿਸਤਾਨ ਬਾਰੇ ਕੌਮਾਂਤਰੀ ਕਾਨਫਰੰਸ ਵਿੱਚ ਗ਼ਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਤਾਲਿਬਾਨ ਨਾਲ ਸ਼ਾਂਤੀਵਾਰਤਾ ਕਰਨ ਲਈ 12 ਮੈਂਬਰੀ ਟੀਮ ਬਣਾਈ ਹੈ, ਜਿਸ ਵਿੱਚ ਪੁਰਸ਼ ਅਤੇ ਔਰਤਾਂ ਦੋਵੇਂ ਸ਼ਾਮਲ ਹਨ।

Facebook Comment
Project by : XtremeStudioz