Close
Menu

ਜ਼ਮੀਨ ਕਾਨੂੰਨ ਨੂੰ ਲੈ ਕੇ ਗਡਕਰੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

-- 11 April,2015

ਪਣਜੀ, ਜ਼ਮੀਨ ਪ੍ਰਾਪਤੀ ਕਾਨੂੰਨ ਨੂੰ ਕਿਸਾਨ ਸਮਰਥਕ ਦੱਸਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸਦੇ ਵਿਰੋਧ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਅਤੇ ਜਾਣਨਾ ਚਾਹਿਆ ਕਿ ਜਦੋਂ ਰਾਬਰਟ ਵਾਡਰਾ ਦੀ ਕੰਪਨੀ ਨੇ ਹਰਿਆਣਾ ‘ਚ ਜ਼ਮੀਨ ਖ਼ਰੀਦੀ ਸੀ ਤਦ ਪਾਰਟੀ ਨੇ ਸੋਸ਼ਲ ਇੰਪੈਕਟ ਅਸੈਸਮੈਂਟ ( ਐਸਆਈਏ ) ਦਾ ਮੁੱਦਾ ਕਿਉਂ ਨਹੀਂ ਚੁੱਕਿਆ ਸੀ। ਗਡਕਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਰਾਬਰਟ ਵਾਡਰਾ ਨੂੰ ਹਰਿਆਣਾ ‘ਚ ਜ਼ਮੀਨ ਦਿੱਤੀ ਗਈ ਸੀ ਤਦ ਕਾਂਗਰਸ ਨੇ ਐਸਆਈਏ ਦੇ ਬਾਰੇ ‘ਚ ਗੱਲ ਨਹੀਂ ਕੀਤੀ ਸੀ। ਹੁਣ ਅਸੀਂ ਵਿਕਾਸ ਯੋਜਨਾ ਲਈ ਜ਼ਮੀਨ ਲੈ ਰਹੇ ਹਾਂ ਤਾਂ ਕਾਂਗਰਸ ਨੂੰ ਐਸਆਈਏ ਦੀ ਯਾਦ ਆਈ। ਗਡਕਰੀ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਬਿਲ ਦਾ ਵਿਰੋਧ ਰਾਜਨੀਤੀ ਤੋਂ ਪ੍ਰੇਰਿਤ ਹੈ ਜਦੋਂ ਕਿ ਬਿਲ ਕਿਸਾਨ ਸਮਰਥਕ ਹੈ।

Facebook Comment
Project by : XtremeStudioz