Close
Menu

ਜ਼ਮੀਨ ਪ੍ਰਾਪਤੀ ‘ਤੇ ਤੀਸਰੀ ਵਾਰ ਆਰਡੀਨੈਂਸ ਲਿਆਏਗੀ ਸਰਕਾਰ, ਕੈਬਨਿਟ ‘ਚ ਲਿਆ ਗਿਆ ਫ਼ੈਸਲਾ

-- 30 May,2015

ਨਵੀਂ ਦਿੱਲੀ, 30 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਚ ਅੱਜ ਹੋਈ ਕੈਬਨਿਟ ਦੀ ਬੈਠਕ ‘ਚ ਜ਼ਮੀਨ ਪ੍ਰਾਪਤੀ ‘ਤੇ ਤੀਸਰੀ ਵਾਰ ਆਰਡੀਨੈਂਸ ਲਿਆਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾ ਸਰਕਾਰ ਮਾਰਚ ‘ਚ ਜ਼ਮੀਨ ਆਰਡੀਨੈਂਸ ਲਿਆਈ ਸੀ ਤੇ ਉਸ ਦੀ ਮਿਆਦ 4 ਜੂਨ ਨੂੰ ਖ਼ਤਮ ਹੋ ਰਹੀ ਹੈ। ਦਰਅਸਲ ਵਿਰੋਧੀ ਧਿਰ ਲਗਾਤਾਰ ਜ਼ਮੀਨ ਪ੍ਰਾਪਤੀ ਬਿਲ ਨੂੰ ਇਹ ਕਹਿੰਦੇ ਹੋਏ ਬਿਲ ਦਾ ਵਿਰੋਧ ਕਰ ਰਿਹਾ ਹੈ ਕਿ ਇਹ ਬਿਲ ਕਿਸਾਨਾਂ ਖਿਲਾਫ ਤੇ ਉਦਯੋਗਪਤੀਆਂ ਲਈ ਮਦਦਗਾਰ ਹੈ। ਰਾਜ ਸਭਾ ‘ਚ ਸਰਕਾਰ ਕੋਲ ਬਹੁਮਤ ਨਹੀਂ ਹੈ। ਇਸ ਤਰ੍ਹਾਂ ਇਸ ਬਿਲ ਨੂੰ ਪਾਸ ਕਰਵਾਉਣਾ ਟੇਢੀ ਖੀਰ ਬਣ ਗਿਆ ਹੈ।

Facebook Comment
Project by : XtremeStudioz