Close
Menu

ਜ਼ਮੀਨ ਪ੍ਰਾਪਤੀ ਬਿਲ ‘ਤੇ ਨਵਾਂ ਆਰਡੀਨੈਂਸ ਨਹੀਂ, 13 ਬਿੰਦੂਆਂ ਨੂੰ ਲਾਗੂ ਕਰਾਂਗੇ: ਮੋਦੀ

-- 31 August,2015

ਨਵੀਂ ਦਿੱਲੀ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 11ਵੀ ਵਾਰ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਜ਼ਮੀਨ ਪ੍ਰਾਪਤੀ ਬਿਲ ‘ਤੇ ਚੱਲ ਰਹੇ ਵਿਵਾਦ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇ ‘ਚ ਸਰਕਾਰ ਦਾ ਮਨ ਖੁੱਲ੍ਹਾ ਹੈ। ਕਿਸਾਨਾਂ ਦੇ ਹਿਤ ਦੇ ਕਿਸੇ ਵੀ ਸੁਝਾਅ ਨੂੰ ਮੈਂ ਸਵੀਕਾਰ ਕਰਨ ਲਈ ਤਿਆਰ ਹਾਂ। ਮੈਨੂੰ, ਮੇਰੇ ਕਿਸਾਨ ਭਰਾਵਾਂ – ਭੈਣਾਂ ਨੂੰ ਦੱਸਣਾ ਹੈ ਕਿ ਜ਼ਮੀਨ ਪ੍ਰਾਪਤੀ ਬਿਲ ‘ਚ ਸੁਧਾਰ ਦੀ ਗੱਲ ਰਾਜਾਂ ਵੱਲੋਂ ਆਈ। ਜੇਕਰ ਸਾਨੂੰ ਪਿੰਡਾਂ ‘ਚ ਵਿਕਾਸ ਕਰਨਾ ਹੈ ਤਾਂ ਸਾਨੂੰ ਅਫ਼ਸਰਸ਼ਾਹੀ ਦੇ ਚੁੰਗਲ ਤੋਂ ਕਾਨੂੰਨ ਨੂੰ ਕੱਢਣਾ ਪਵੇਗਾ ਤੇ ਇਸ ਲਈ ਸੁਧਾਰ ਦਾ ਪ੍ਰਸਤਾਵ ਆਇਆ ਸੀ। ਮੈਂ ਵੇਖਿਆ ਕਿ ਕਿੰਨੇ ਭੁਲੇਖੇ ਫੈਲਾਏ ਗਏ, ਕਿਸਾਨ ਨੂੰ ਭੈਭੀਤ ਕਰ ਦਿੱਤਾ ਗਿਆ। ਮੈਂ ਅਜਿਹਾ ਕੋਈ ਮੌਕਾ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ ਹਾਂ, ਜੋ ਕਿਸਾਨਾਂ ਨੂੰ ਭੈਭੀਤ ਕਰੇ, ਕਿਸਾਨਾਂ ਨੂੰ ਭਰਮਿਤ ਕਰੇ। ਜ਼ਮੀਨ ਪ੍ਰਾਪਤੀ ਆਰਡੀਨੈਂਸ ਦੀ ਸੀਮਾ ਖ਼ਤਮ ਹੋ ਰਹੀ ਹੈ, ਮੈਂ ਤੈਅ ਕੀਤਾ ਇਸਨੂੰ ਖ਼ਤਮ ਹੋਣ ਦਿੱਤਾ ਜਾਵੇ। 13 ਬਿੰਦੂਆਂ ਨੂੰ ਅਸੀਂ ਨਿਯਮਾਂ ਦੇ ਤਹਿਤ ਲਿਆ ਕੇ ਅੱਜ ਹੀ ਲਾਗੂ ਕਰ ਰਹੇ ਹਾਂ ਤਾਂਕਿ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੈ – ਜਵਾਨ, ਜੈ – ਕਿਸਾਨ ਇਹ ਨਾਅਰਾ ਨਹੀਂ ਹੈ, ਸਗੋਂ ਸਾਡਾ ਮੰਤਰ ਹੈ।

Facebook Comment
Project by : XtremeStudioz