Close
Menu

ਜ਼ਮੀਨ ਬਿਲ ਪਾਸ ਹੋਣ ‘ਤੇ 30 ਕਰੋੜ ਲੋਕਾਂ ਨੂੰ ਰੋਜ਼ਗਾਰ- ਜੇਤਲੀ

-- 08 April,2015

ਨਵੀਂ ਦਿੱਲੀ, ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਜ਼ਮੀਨ ਪ੍ਰਾਪਤੀ ਸੋਧ ਬਿਲ ਪਾਸ ਹੋ ਜਾਣ ਤੋਂ ਬਾਅਦ ਉਦਯੋਗਿਕ ਗਲਿਆਰਿਆਂ ‘ਚ ਕਰੀਬ 30 ਕਰੋੜ ਜ਼ਮੀਨ ਤੋਂ ਵਾਂਝੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਗਰੀਬ, ਦਲਿਤ, ਆਦੀਵਾਸੀ ਤੇ ਪਿਛੜੇ ਵਰਗਾਂ ਦਾ ਵਿਸ਼ੇਸ਼ ਤੌਰ ‘ਤੇ ਉਲੇਖ ਕਰਨਾ ਚਾਹੁੰਦੇ ਹਨ ਜੋ ਭੂਮੀਹੀਣ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜੋ ਜ਼ਮੀਨ ਪ੍ਰਾਪਤੀ ਬਿਲ ਲਿਆ ਰਹੇ ਹਨ, ਉਸ ਮੁਤਾਬਿਕ ਦੇਸ਼ ‘ਚ ਉਦਯੋਗਿਕ ਗਲਿਆਰੇ ਸਥਾਪਿਤ ਕੀਤੇ ਜਾਣਗੇ ਅਤੇ 30 ਕਰੋੜ ਭੂਮੀਹੀਣ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ।

Facebook Comment
Project by : XtremeStudioz