Close
Menu

ਜ਼ਿਆਦਾਤਰ ਬਾਲੀਵੁੱਡ ਕਲਾਕਾਰਾਂ ਦੀ ਕੋਈ ਆਪਣੀ ਸ਼ੈਲੀ ਨਹੀਂ : ਸੋਫੀ ਚੌਧਰੀ

-- 02 February,2017
ਮੁੰਬਈ— ਗਾਇਕਾ ਅਤੇ ਅਦਾਕਾਰਾ ਸੋਫੀ ਚੌਧਰੀ ਦਾ ਕਹਿਣਾ ਹੈ ਕਿ, ਅਜਿਹੇ ਸਮੇਂ ‘ਚ ਜਦੋਂ ਬਾਲੀਵੁੱਡ ਦੇ ਜ਼ਿਆਦਾ ਕਲਾਕਾਰ ਫੈਸ਼ਨ ਦੇ ਰੁਝਾਨ ਪ੍ਰਤੀ ਜਾਗਰੂਕ ਰਹਿੰਦੇ ਹਨ, ਉਦੋਂ ਵੀ ਅਜਿਹੇ ਬਹੁਤ ਘੱਟ ਲੋਕ ਹਨ, ਜਿਨ੍ਹਾਂ ਦੀ ਆਪਣੀ ਕੋਈ ਸ਼ੈਲੀ ਨਹੀਂ ਹੈ। ਜਦੋਂਕਿ ਇਸ ਦੇ ਲਈ ਸੋਫੀ ਵੱਖ-ਵੱਖ ਫੈਸ਼ਨ ਪੋਰਟਲ ਨੂੰ ਧੰਨਵਾਦ ਦਿੰਦੀ ਹੈ।
ਜ਼ਿਕਰਯੋਗ ਹੈ ਕਿ, ਸੋਫੀ ਦਾ ਮੰਨਣਾ ਹੈ ਕਿ, ਫੋਟੋਗ੍ਰਾਫਰਾਂ ਦੀ ਚਲਾਕੀ ਕਾਰਨ ਅੱਜਕਲ ਕਲਾਕਾਰ ਆਪਣੀ ਲੁਕ ਪ੍ਰਤੀ ਵੱਧ ਚੌਕੰਨੇ ਹੋ ਗਏ ਹਨ ਅਤੇ ਇਥੋਂ ਤੱਕ ਕਿ ਉਹ ਲੋਕ ਯਾਤਰਾ ਲਈ ਪਹਿਰਾਵਾ ਵੀ ਡਿਜ਼ਾਈਨਰਾਂ ਤੋਂ ਬਣਵਾਉਂਦੇ ਹਨ। ਸੋਫੀ ਨੇ ਕਿਹਾ ਕਿ ਬਾਲੀਵੁੱਡ ਨਿਸ਼ਚਿਤ ਰੂਪ ਨਾਲ ਫੈਸ਼ਨ ਪ੍ਰਤੀ ਸੁਚੇਤ ਰਹਿੰਦਾ ਹੈ। ਜਦੋਂ ਮੈਂ 10 ਸਾਲ ਪਹਿਲਾਂ ਲੰਡਨ ਤੋਂ ਇਥੇ ਆਈ ਸੀ ਤਾਂ ਵੀ ਲੋਕ ਫੈਸ਼ਨ ਅਤੇ ਉਸ ਤੋਂ ਵੱਧ ਆਪਣੀ ਸ਼ੈਲੀ ਦੇ ਬਾਰੇ ਜਾਗਰੂਕ ਸਨ। ਹੁਣ ਇਹ ਜਨੂੰਨ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ।
Facebook Comment
Project by : XtremeStudioz