Close
Menu

ਜ਼ੋਰ-ਸ਼ੋਰ ਨਾਲ ਮੇਰੀ ਤੀਜੀ ਪਾਰੀ ਸ਼ੁਰੂ ਹੋ ਗਈ ਹੈ : ਗੋਵਿੰਦਾ

-- 30 October,2013

ਮੁੰਬਈ – ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਗੋਵਿੰਦਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤੀਜੀ ਪਾਰੀ ਸ਼ੁਰੂ ਹੋ ਚੁੱਕੀ ਹੈ। ਗੋਵਿੰਦਾ ਨੇ ਕਿਹਾ ਕਿ ਹੁਣ ਮੇਰੇ ਕੋਲ ਕਈ ਫਿਲਮਾਂ ਹਨ। ਅਦਿੱਤਯ ਚੋਪੜਾ ਦੀ ਫਿਲਮ ‘ਕਿਲ ਦਿਲ’ ਮੇਰੇ ਲਈ ਸਭ ਤੋਂ ਵੱਡਾ ਸਰਪ੍ਰਾਈਜ਼ ਰਹੀ। ਗੋਵਿੰਦਾ ਨੇ ਕਿਹਾ ਕਿ ਮੈਂ ਹਾਲੇ ਕਈ ਫਿਲਮਾਂ ‘ਚ ਕੰਮ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਮੀਰਾ ਨਾਇਕ ਅਤੇ ਅਨੁਰਾਗ ਬਾਸੂ ਦੀ ਫਿਲਮ ‘ਜੱਗਾ ਜਾਸੂਸ’ ਵਿਚ ਕੰਮ ਕਰ ਰਿਹਾ ਹਾਂ। ਇਸ ਫਿਲਮ ‘ਚ ਮੈਂ ਰਣਬੀਰ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਗੋਵਿੰਦਾ ਨੇ ਕਿਹਾ ਕਿ ਮੈਂ ਆਪਣੀ ਸਫਲਤਾ ਦਾ ਸਿਹਰਾ ਪਹਿਲਾਜ ਨਿਹਲਾਨੀ ਨੂੰ ਦੇਣਾ ਚਾਹੁੰਦਾ ਹਾਂ, ਜਦੋਂ ਮੇਰੇ ਕੋਲ ਕੰਮ ਨਹੀਂ ਸੀ ਤਾਂ ਉਨ੍ਹਾਂ ਨੇ ਮੈਨੂੰ ਲੈ ਕੇ ‘ਸ਼ੋਲਾ ਔਰ ਸ਼ਬਨਮ’ ਬਣਾਈ ਅਤੇ ਹੁਣ ਮੈਂ ਉਨ੍ਹਾਂ ਨਾਲ ‘ਅਵਤਾਰ’ ਕਰ ਰਿਹਾ ਹਾਂ ਅਤੇ ਇਸੇ ਨਾਲ ਮੇਰੀ ਤੀਜੀ ਪਾਰੀ ਸ਼ੁਰੂ ਹੋ ਚੁੱਕੀ ਹੈ।

Facebook Comment
Project by : XtremeStudioz