Close
Menu

ਫ਼ਿਰੋਜ਼ਪੁਰ ਵਿੱਚ ਨਹੀਂ ਚਲਿਆ ਮੋਦੀ ਦਾ ਜਾਦੂ

-- 24 March,2015

* ਵੀਆਈਪੀ ਬਲਾਕ ਦੀਆਂ ਕੁਰਸੀਆਂ ਰਹਿ ਗਈਆਂ ਖਾਲੀ

ਫ਼ਿਰੋਜ਼ਪੁਰ, ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਹੋੲੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਆਮ ਲੋਕਾਂ ’ਤੇ ਨਹੀਂ ਚਲਿਆ। ਸਮਾਗਮ ਵਿੱਚ ਮੌਜੂਦ ਜ਼ਿਆਦਾਤਰ ਲੋਕ ਉਦੋਂ ਉਠ ਕੇ ਬਾਹਰ ਜਾਣ ਲੱਗ ਪਏ ਜਦੋਂ ਸ੍ਰੀ ਮੋਦੀ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਦੋ ਬਲਾਕਾਂ ਵਿੱਚ ਵੀਆਈਪੀ ਮਹਿਮਾਨਾਂ ਲਈ ਲਾਈਆਂ ਗਈਆਂ ਸੈਂਕੜੇ ਕੁਰਸੀਆਂ ਖਾਲੀ ਹੀ ਰਹਿ ਗਈਆਂ। ਸਮਾਗਮ ਦੀ ਸਮਾਪਤੀ ਤੋਂ ਬਾਅਦ ਬਾਹਰ ਆ ਰਹੇ ਬਹੁਤੇ ਲੋਕਾਂ ਨੇ ਇਸ ਨੂੰ ਪ੍ਰਧਾਨ ਮੰਤਰੀ ਦਾ ‘ਫ਼ਲਾਪ ਸ਼ੋਅ’ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਕਈ ਘੰਟੇ ਪਹਿਲਾਂ ਹੀ ਵੀਆਈਪੀ ਮਹਿਮਾਨਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਬਿਠਾ ਦਿੱਤਾ ਗਿਆ ਸੀ ਪਰ ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਿਆ। ਲੋਕ ਪਿਆਸ ਕਾਰਨ ਤਰਲੋਮੱਛੀ ਹੋ ਰਹੇ ਸਨ। ਸਮਾਗਮ ਤੋਂ ਬਾਹਰ ਨਿਕਲ ਕੇ ਪਾਰਕ ਵਿੱਚ ਲੱਗੀ ਸਰਕਾਰੀ ਟੂਟੀ ਤੋਂ ਪਾਣੀ ਪੀ ਕੇ ਲੋਕਾਂ ਨੇ ਆਪਣੀ ਪਿਆਸ ਬੁਝਾਈ।
ਲੋਕਾਂ ਨੂੰ ਘੰਟਿਆਂ ਬੱਧੀ ਬਿਠਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਕਲਾਕਾਰ ਸਤਿੰਦਰ ਬਿੱਟੀ ਅਤੇ ਮਿਸ ਪੂਜਾ ਨੂੰ ਸੱਦਿਆ ਗਿਆ ਸੀ। ਦੋਵਾਂ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੇ ਗੀਤਾਂ ਕਾਰਨ ਅੱਜ ਦਾ ਇਹ ਸਮਾਰੋਹ ‘ਕੌਮੀ ਸ਼ਹੀਦੀ ਸਮਾਗਮ’ ਘੱਟ ਅਤੇ ‘ਸੱਭਿਆਚਾਰਕ ਮੇਲਾ’ ਜ਼ਿਆਦਾ ਪ੍ਰਤੀਤ ਹੋ ਰਿਹਾ ਸੀ। ਇਸ ਦੌਰਾਨ ਬਾਹਰੋਂ ਆਏ ਕੁਝ ਕਲਾਕਾਰਾਂ ਵੱਲੋਂ ਨਾਟਕ ਵੀ ਪੇਸ਼ ਕੀਤੇ ਗਏ।

Facebook Comment
Project by : XtremeStudioz