Close
Menu

ਫ਼ੈਡਰਲ ਸਰਕਾਰ ਨੇ ਆਪਣੇ ਆਖਰੀ ਜੀ.ਐਮ. ਸ਼ੇਅਰ ਵੀ ਵੇਚੇ

-- 07 April,2015

ਓਟਾਵਾ, ਹਾਰਪਰ ਸਰਕਾਰ ਵੱਲੋਂ ਜੈਨਰਲ ਮੋਟਰਜ਼ ਦੇ ਕਈ ਬਿਲੀਅਨ ਦੇ ਬਾਕੀ ਬੱਚਦੇ ਸ਼ੇਅਰ ਵੀ ਵੇਚ ਦਿੱਤੇ ਹਨ। ਫ਼ੈਡਰਲ ਫ਼ਾਈਨਾਂਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਨੂੰ ਸਰਕਾਰ ਵੱਲੋਂ ਗੋਲਡਮੈਨ, ਸਾਕਸ ਅਤੇਂਡ ਕੰਪਨੀ ਨੂੰ ਇਕ ਗ਼ੈਰ ਰਿਜਿਸਟਰਡ ਬਲਾਕ ਟ੍ਰੇਡ ਰਾਹੀਂ ਲਗਭਗ 73.4 ਮਿਲੀਅਨ ਸ਼ੇਅਰ ਵੇਚੇ ਗਏ ਹਨ।

ਜੈਨਰਲ ਮੋਟਰਜ਼ ਦੇ ਸ਼ੇਅਰ ਸੋਮਵਾਰ ਨੂੰ 36.66 ਅਮਰੀਕੀ ਵਾਲਰ ‘ਤੇ ਬੰਦ ਹੋਏ ਹਨ। ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹਨਾਂ ਨਾਲ ਸਰਕਾਰ ਨੂੰ ਕਿੰਨੇ ਲਾਭ ਹੋ ਸਕੇਗਾ। ਇਹ ਫ਼ੈਸਲਾ ਸਰਕਾਰ ਵੱਲੋਂ ਆਪਣੇ ਚੋਣ ਅਭਿਆਨ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਧਨ ਰਾਸ਼ੀ ਜੁਟਾਏ ਜਾਣ ਲਈ ਕੀਤਾ ਗਿਆ ਹੈ, ਤਾਂ ਜੋ ਸਾਲ 2015-16 ਦੌਰਾਨ ਬਜਟ ਬੁੱਕ ਨੂੰ ਸੰਤੁਲਿਤ ਰੱਖਿਆ ਜਾ ਸਕੇ। ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਕਾਰਨ ਸਰਕਾਰ ਵੱਲੋਂ ਕੀਤੇ ਗਏ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੁੱਝ ਅੜਚਣਾਂ ਸਾਹਮਣੇ ਆ ਰਹੀਆਂ ਸਨ।

ਸਰਕਾਰ ਵੱਲੋਂ ਲਗਾਤਾਰ ਆਪਣੇ ਬਜਟ ਨੂੰ ਘਾਟੇ ਤੋਂ ਬਚਾ ਕੇ ਰੱਖਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਇਹ ਸੇਲ ਕੁੱਝ ਹੀ ਦਿਨਾਂ ਪਹਿਲਾਂ ਸ਼ੁਰੂ ਹੋਏ ਨਵੇਂ ਵਿਤੀ ਸਾਲ ਤੋਂ ਬਾਅਦ ਕੀਤੀ ਗਈ ਹੈ, ਜਿਸ ਕਾਰਨ ਇਸ ਸੇਲ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨਾਲ ਬਜਟ ਨੂੰ ਕੁੱਝ ਸਹਾਰਾ ਮਿਲਣ ਦੀ ਆਸ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਵੱਲੋਂ ਆਪਣੇ ਜੀ.ਐਮ. ਦੇ ਸ਼ੇਅਰ ਪਿਛਲੀ ਸਰਦੀਆਂ ਵਿਚ ਅਤੇ ਅਮਰੀਕਾ ਸਰਕਾਰ ਵੱਲੋਂ ਦਸੰਬਰ 2013 ਵਿਚ ਆਪਣੇ ਆਖਰੀ ਸ਼ੇਅਰ ਵੇਚ ਦਿੱਤੇ ਗਏ ਸਨ।

Facebook Comment
Project by : XtremeStudioz