Close
Menu

ਫ਼ੈਡਰਲ ਸਰਕਾਰ ਵੱਲੋਂ ਚਾਈਲਰ ਕੇਅਰ ਬੈਨੀਫ਼ਿਟ ਪ੍ਰੋਗਰਾਮਾਂ ‘ਤੇ 3 ਬਿਲੀਅਨ ਡਾਲਰ ਦੀ ਰਕਮ ਖਰਚਣ ਦਾ ਐਲਾਨ

-- 21 July,2015

ਹੈਲੀਫ਼ਾਕਸ: ਸੋਮਵਾਰ ਨੂੰ ਪੀਏਰ ਪੋਇਲੀਵਰ ਵੱਲੋਂ ਬੱਚਿਆਂ ਦੀ ਭਲਾਈ ਲਈ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਲਈ ਇਕ ਵੱਡੀ ਰਕਮ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਐਲਾਨ ਦੌਰਾਨ ਪੀਏਰ ਵੱਲੋਂ ਕੰਜ਼ਰਵਟਿਵ ਪਾਰਟੀ ਦੀ ਟੀ-ਸ਼ਰਟ ਪਾਏ ਜਾਣ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਇਹ ਦੋਸ਼ ਹੈ ਕਿ ਇਹ ਪੈਸਾ ਲੋਕਾਂ ਦਾ ਹੈ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਹੀ ਲਗਾਇਆ ਜਾ ਰਿਹਾ ਹੈ। ਇਸ ਵਿਚ ਕਿਸੇ ਵੀ ਪਾਰਟੀ ਦੀ ਮਸ਼ਹੂਰੀ ਕਰਨਾ ਸਰਾ-ਸਰ ਗਲਤ ਗੱਲ ਹੈ।

ਸੋਮਵਾਰ ਨੂੰ ਇਕ ਸਮਾਗਮ ਦੌਰਾਨ ਇੰਪਲਾਇਮੈਂਟ ਮਨਿਸਟਰ ਵੱਲੋਂ ਹੈਲੀਫ਼ਾਕਸ ਵਿਖੇ ਨੀਲੇ ਰੰਗ ਦੀਆਂ ਟੀ-ਸ਼ਰਟਾਂ ਵੀ ਵੰਡੀਆਂ ਗਈਆਂ, ਜਿਸ ਉੱਤੇ ਪਾਰਟੀ ਦੀ ਮਸ਼ਹੂਰੀ ਕੀਤੀ ਗਈ ਸੀ। ਇਸ ਸਮਾਗਮ ਦੌਰਾਨ ਹੀ ਮਨਿਸਟਰ ਪੀਏਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ 3 ਬਿਲੀਅਨ ਡਾਲਰ ਦੀ ਰਕਮ ਵੰਡੇ ਜਾਣ ਦਾ ਵੀ ਐਲਾਨ ਕੀਤਾ ਗਿਆ।

2006 ਤੋਂ ਲੈ ਕੇ ਹੁਣ ਤੱਕ ਛੇ ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 100 ਡਾਲਰ ਹਰ ਮਹੀਨੇ ਦਿੱਤੇ ਜਾਂਦੇ ਰਹੇ ਹਨ, ਪਰ ਹੁਣ ਇਸ ਰਕਮ ਵਿਚ ਵਾਧਾ ਕਰਕੇ 160 ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਛੇ ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ 60 ਡਾਲਰ ਪ੍ਰਤੀ ਮਹੀਨਾ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ।

ਪਿਛਲੇ ਛੇ ਮਹੀਨਿਆਂ ਦੀ ਇਹ ਰਕਮ ਬੱਚਿਆਂ ਦੇ ਮਾਤਾ-ਪਿਤਾ ਨੂੰ ਇਕੱਠੀ ਦਿੱਤੀ ਜਾਵੇਗੀ। ਇਸ ਹਿਸਾਬ ਨਾਲ ਛੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ 520 ਡਾਲਰ ਅਤੇ ਉਸ ਤੋਂ ਵੱਡੇ ਬੱਚਿਆਂ ਲਈ 420 ਡਾਲਰ ਤੱਕ ਦਿੱਤੇ ਜਾਣਗੇ।

ਵਿਰੋਧੀ ਪਾਰਟੀ ਐਨ.ਡੀ.ਪੀ. ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਅਜਿਹੇ ਸਮਾਗਮ ਵਿਚ ਪਾਰਟੀ ਦੀ ਟੀ-ਸ਼ਰਟ ਪਾਉਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਪੈਸਿਆਂ ਨੂੰ ਵੰਡਣ ਦਾ ਐਲਾਨ ਕਰਨ ਸਮੇਂ ਕਿਸੇ ਪਾਰਟੀ ਦੀ ਕੀਤੀ ਗਈ ਮਸ਼ਹੂਰੀ ਸਹੀ ਨਹੀਂ ਹੈ। ਇਸ ਪੈਸੇ ਨੂੰ ਲੋਕਾਂ ਵੱਲੋਂ ਟੈਕਸ ਦੇ ਰੂਪ ਵਿਚ ਅਦਾ ਕੀਤਾ ਗਿਆ ਹੈ। ਇਸ ਲਈ ਇਸ ਪੈਸੇ ‘ਤੇ ਕਿਸੇ ਵੀ ਪਾਰਟੀ ਦਾ ਕੋਈ ਨਿੱਜੀ ਅਧਿਕਾਰ ਨਹੀਂ ਹੈ।

Facebook Comment
Project by : XtremeStudioz