Close
Menu

ੲਿੰਗਲੈਂਡ ਦੀ ਮਹਾਰਾਣੀ ੳੁਡਾੳੁਂਦੀ ਰਹੀ ਪ੍ਰਧਾਨ ਮੰਤਰੀ ਥੈਚਰ ਦਾ ਮਜ਼ਾਕ

-- 16 June,2015

ਲੰਡਨ, ੲਿੰਗਲੈਂਡ ਦੀ ਮਹਾਰਾਣੀ ਅੈਲਿਜ਼ਾਬੈੱਥ ਦੂਜੀ ਬਰਤਾਨੀਅਾ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਦਾ ਮਜ਼ਾਕ ੳੁਡਾੳੁਂਦੀ ਰਹਿੰਦੀ ਸੀ ਅਤੇ ੳੁਸਦੀ ਅਾਵਾਜ਼ ਅਤੇ ਬੋਲਚਾਲ ਦੇ ਲਹਿਜ਼ੇ ਦੀ ਨਕਲ ਕਰਦੀ ਸੀੇ ਅਤੇ ਮਹਾਰਾਣੀ ਰਾਸ਼ਟਰਮੰਡਲ ਦੇਸ਼ਾਂ ਦੇ ਅਾਗੂਅਾਂ ਦੇ ਨਾਲ ਥੈਚਰ ਵਾਲੇ ਗੱਲ ਕਰਨ ਲੱਗਿਅਾਂ ‘ ੳੁਹ ਅੌਰਤ ’ ਕਹਿ ਕੇ ਸੰਬਧਨ ਕਰਦੀ ਸੀ। ੲਿਹ ਪ੍ਰਗਟਾਗਾ ੲਿੱਕ ਨਵੀਂ ਅਾੲੀ ਕਿਤਾਬ ਵਿੱਚ ਕੀਤਾ ਗਿਅਾ ਹੈ।
ੲਿਹ ਜ਼ਿਕਰਯੋਗ ਹੈ ਕਿ ਬਰਤਾਨੀਅਾ ਦੀ ਤਤਕਾਲੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਅਤੇ ਮਹਾਰਾਣੀ ਅੈਲਿਜ਼ਾਬੈੱਥ ਦੂਜੀ ਵਿਚਕਾਰ ਸਬੰਧ ਖੁਸ਼ਗਵਾਰ ਨਹੀ ਸਨ ਅਤੇ ੲਿਸ ਸਬੰਧੀ ਲੇਬੇ ਸਮੇਂ ਤੋਂ ਖ਼ਬਰਾਂ ਅਾੳਂਦੀਅਾਂ ਰਹੀਅਾਂ ਹਨ। ਹੁਣ ਡੀਨ ਪੈਮਰ ਵੱਲੋਂ ਲਿਖੀ ਨਵੀਂ ਕਿਤਾਬ ‘ ਦਿ ਕੂੲੀਨ ਅੈਂਡ ਮਿਸੈਜ ਥੈਚਰ ੲਿਨਕਨਵੀਨੀਅੈਂਟ ਰੀਲੇਸ਼ਨਸ਼ਿਪ ’ ਵਿੱਚ ੲਿੱਕ ਵਾਰ ਫਿਰ ਦੁਨੀਅਾਂ ਦੀਅਾਂ ਦੋ ਵੱਡੀਅਾਂ ਹਸਤੀਅਾਂ ਦੇ ਵਿਚਕਾਰ ਰਹੇ ਕੌਡ਼ੇ ਸਬੰਧਾਂ ਬਾਰੇ ਫਿਰ ਚਰਚਾ ਕੀਤੀ ਗੲੀ। ੲਿਹ ਦਾਅਵਾ ਕੀਤਾ ਗਿਅਾ ਹੈ ਕਿ ਦੋਵਾਂ ਦੇ ਮਤਭੇਦ ਨਿਜੀ ਪੱਧਰ ਤੱਕ ਪੁੱਜ ਗੲੇ ਸਨ ਹੈ। ਪੁਸਤਕ ਵਿੱਚ ਕਿਹਾ ਗਿਅਾ ਹੈ ਕਿ ਰਾਸ਼ਟਰ ਮੰਡਲ ਦੇਸ਼ਾਂ ਦੇ ਅਾਗੂਅਾਂ ਦੇ ਨਾਲ ਮੁਲਾਕਾਤਾਂ ਦੌਰਾਨ ਮਹਾਰਾਣੀ ਪ੍ਰਧਾਨ ਮੰਤਰੀ ਥੈਚਰ ਦਾ ਨਾਂ ਲੈਣ ਦੀ ਥਾਂ ਜਾਂ ਸਤਿਕਾਰ ਵਜੋਂ ਗੱਲ ਕਰਨ ਦੀ ਥਾਂ ੳੁਸਦਾ ਮਜ਼ਾਕ ੳੁਡਾੳੁਣ ਵਿੱਚ ਕੋੲੀ ਮੌਕਾ ਹੱਥੋਂ ਨਹੀ ਜਾਣ ਦਿੰਦੀ ਸੀ। ੲਿਸ ਪੁਸਤਕ ਵਿੱਚ ਦੋੱਸਿਅਾ ਗਿਅਾ ਹੈ ਕਿ ਮਹਾਰਾਣੀ ਥੈਚਰ ਦੇ ਬੋਲਣ ਦੇ ਲਹਿਜ਼ੇ ਦੀ ਵੀ ਨਕਲ ਕਰਦੀ ਸੀ। ੲਿਹ ਪ੍ਰਗਟਾਵਾ ਦਿ ਸੰਡੇ ਅੈਕਸਪ੍ਰੈਸ ਨੇ ਕੀਤਾ ਹੈ।
ਦੂਜੇ ਪਾਸੇ ਥੈਚਰ ਵੀ ਮਹਾਰਾਣੀ ਦੇ ਟੂਰਾਂ ਨੂੰ ਸਮਾਂ ਬਰਬਾਦ ਕਰਨ ਦੇ ਤੁਲ ਦੱਸਦੀ ਸੀ। ਜਦੋਂ ਫਾਕਲੈਂਡ ਜੰਗ ਦੌਰਾਨ ਥੈਚਰ ਨੂੰ ਰਾਸ਼ਟਰ ਮਾਤਾ ਵਜੋਂ  ਪ੍ਰਚਾਰਿਅਾ ਜਾਣ ਲੱਗਾ ਤਾਂ ਦੋਵਾਂ ਦੇ ਵਿੱਚ ਸਬੰਧ ਹੋਰ ਵੀ ਕਸ਼ੀਦਗੀ ਭਰੇ ਬਣ ਗੲੇ ਸਨ। ਦੋਵੇ ਮਹਿਲਾ ਅਾਗੂ ੲਿੱਕ ਦੂਜੀ ਨਾਲ ਵਿਚਾਰਕ ਵਖਰੇਵਿਅਾਂ ਦਾ ਖੁੱਲ੍ਹ ਕੇ ਮੁਜ਼ਹਰਾ ਕਰਨ ਲੱਗੀਅਾਂ ਸਨ।

Facebook Comment
Project by : XtremeStudioz