Close
Menu

ੲਿੰਡੋਨੇਸ਼ੀਅਾ ਵਿੱਚ ਜਵਾਲਾਮੁਖੀ ਫਟਣ ਕਰਕੇ ਹਵਾੲੀ ਅੱਡੇ ਬੰਦ

-- 12 July,2015

ਡੇਨਪਾਸਾਰ (ੲਿੰਡੋਨੇਸ਼ੀਅਾ), ੲਿੰਡੋਨੇਸ਼ੀਅਾ ’ਚ ਜਵਾਲਾਮੁਖੀ ਫਟਣ ਕਰਕੇ ਮੁਲਕ ਦੇ ਪੰਜ ਹਵਾੲੀ ਅੱਡਿਅਾਂ ਨੂੰ ਬੰਦ ਕਰਨਾ ਪੈ ਗਿਅਾ ਹੈ। ੲਿਨ੍ਹਾਂ ’ਚ ਬਾਲੀ ਦੀਪ ਵੀ ਸ਼ਾਮਲ ਹੈ ਜਿਥੇ ਲੋਕ ਸਭ ਤੋਂ ਵੱਧ ਛੁੱਟੀਅਾਂ ਮਨਾੳੁਣ ਅਾੳੁਂਦੇ ਹਨ। ਕਰੀਬ 350 ੳੁਡਾਣਾਂ ਰੱਦ ਹੋਣ ਨਾਲ ਸੈਰ ਸਪਾਟੇ ਲੲੀ ਅਾੲੇ ਹਜ਼ਾਰਾਂ ਲੋਕ ੲਿਥੇ ਫਸ ਗੲੇ ਹਨ।
ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਜਾਵਾ ’ਚ ਮਾੳੂਂਟ ਰੌਂਗ ਦੇ ਫਟਣ ਤੋਂ ਬਾਅਦ ੳੁਸ ’ਚੋਂ ਨਿਕਲੀ ਸੁਅਾਹ ਦੇ ਬੱਦਲਾਂ ਨੇ ਸਾਰੇ ਅਸਮਾਨ ਨੂੰ ਢੱਕ ਲਿਅਾ ਅਤੇ ਕੁਝ ਵੀ ਦਿਖਣਾ ਬੰਦ ਹੋ ਗਿਅਾ। ੲਿਸ ਕਰਕੇ ਲੋਮਬੋਕ ਦੀਪ ਦੇ ਕੌਮਾਂਤਰੀ ਹਵਾੲੀ ਅੱਡੇ ਨੂੰ ਵੀ ਵੀਰਵਾਰ ਰਾਤ ਨੂੰ ਬੰਦ ਕਰਨਾ ਪੈ ਗਿਅਾ।
ੲਿੰਡੋਨੇਸ਼ੀਅਾ ’ਚ ਰਹਿ ਰਹੀ ਅਮਰੀਕੀ ਨਾਗਰਿਕ ਕੇਟੀ ਨਾਗਰ ਨੇ ਦੱਸਿਅਾ ਕਿ ਜਦੋਂ ੳੁਸ ਨੂੰ ਸਰਕਾਰੀ ਹਵਾੲੀ ਸੇਵਾ ਗਰੁਡ਼ ਵੱਲੋਂ ੳੁਡਾਣਾਂ ਰੱਦ ਕਰਨ ਦਾ ਪਤਾ ਲੱਗਾ ਤਾਂ ਭਾਰੀ ਨਿਰਾਸ਼ਾ ਹੋੲੀ। ਹਵਾੲੀ ਅੱਡੇ ਦੇ ਬਾਹਰ ਸੈਂਕਡ਼ੇ ਲੋਕ ਬੈਠੇ ਹਨ ਤਾਂ ਜੋ ੳੁਹ ਟਿਕਾਣਿਅਾਂ ’ਤੇ ਪਹੁੰਚ ਸਕਣ। ੲੇਅਰ ੲੇਸ਼ੀਅਾ, ਵਰਜਿਨ ਅਾਸਟਰੇਲੀਅਾ, ਜੈੱਟਸਟਾਰ ਅਤੇ ੲੇਅਰ ਨਿੳੂਜ਼ੀਲੈਡ ਨੇ ਵੀ ਬਾਲੀ ਦੀਅਾਂ ੳੁਡਾਣਾਂ ਰੱਦ ਕਰਨ ਦੀ ਤਸਦੀਕ ਕੀਤੀ ਹੈ। ਸਕੂਲਾਂ ’ਚ ਛੁੱਟੀਅਾਂ ਹੋਣ ਕਾਰਨ ਕੲੀ ਅਾਸਟਰੇਲੀਅਨ ਨਾਗਰਿਕ ਬਾਲੀ ਅਾੲੇ ਹੋੲੇ ਸਨ ਅਤੇ ੲਿੰਡੋਨੇਸ਼ੀਅਾ ਦੇ ਲੋਕ ਵੀ ੲੀਦ ਨੂੰ ਦੇਖਦਿਅਾਂ ਛੁੱਟੀਅਾਂ ਮਨਾੳੁਣ ਲੲੀ ੳੁਥੇ ਅਾੳੁਣ ਦੀ ਯੋਜਨਾ ਬਣਾ  ਰਹੇ ਸਨ ਪਰ ਹੁਣ ਜਵਾਲਾਮੁਖੀ ਫਟਣ ਕਰਕੇ ੳੁਨ੍ਹਾਂ ਦੀਅਾਂ ੳੁਮੀਦਾਂ ’ਤੇ ਸੁਅਾਹ ਪੈ ਗੲੀ ਹੈ।

Facebook Comment
Project by : XtremeStudioz