Close
Menu

1 ਜਨਵਰੀ 2016 ਤੋਂ ਲਾਗੂ ਹੋ ਸਕਦਾ ਹੈ ਜੀ.ਐਸ.ਟੀ. – ਜੇਤਲੀ

-- 27 May,2015

ਅਹਿਮਦਾਬਾਦ, 27 ਮਈ – ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਸਾਲ ਦੀ ਉਪਲਬਧੀਆਂ ਨੂੰ ਦੇਸ਼ ਦਾ ਅਕਸ ਸੁਧਾਰਨ ਤੇ ਅਰਥ ਵਿਵਸਥਾ ‘ਚ ਉਤਸ਼ਾਹ ਨੂੰ ਵਧਾਉਣ ਵਾਲਾ ਦੱਸਦੇ ਹੋਏ ਕਿਹਾ ਕਿ ਅਗਲੇ ਇਕ ਸਾਲ ‘ਚ ਸਰਕਾਰ ਦੀ ਪਹਿਲ ਬੁਨਿਆਦੀ ਢਾਂਚਾ ਤੇ ਸਮਾਜਿਕ ਸੁਧਾਰਾਂ ਨੂੰ ਬਿਹਤਰ ਬਣਾਉਣ ‘ਤੇ ਹੋਵੇਗੀ। ਜੇਤਲੀ ਨੇ ਸਰਕਟ ਹਾਊਸ ‘ਚ ਆਯੋਜਿਤ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅਗਲੇ ਇਕ ਸਾਲ ‘ਚ ਸਰਕਾਰ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਜ਼ੋਰ ਦੇਵੇਗੀ ਤੇ ਸਮਾਜਿਕ ਸੁਰੱਖਿਆ ਨੂੰ ਬੜ੍ਹਾਵਾ ਦੇਣ ਵਾਲੀਆਂ ਯੋਜਨਾਵਾਂ ‘ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਟੈਕਸ ਪ੍ਰਣਾਲੀ ‘ਚ ਸੁਧਾਰ ਤੇ ਕਾਰੋਬਾਰ ਸਹੂਲੀਅਤ ਲਈ ਕਈ ਕਦਮ ਚੁੱਕ ਰਹੀ ਹੈ। ਵਸਤੂ ਤੇ ਸੇਵਾ ਕਰ (ਜੀ.ਐਸ.ਟੀ.) ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਕਰ ਸੁਧਾਰ ਪਹਿਲ ਹੈ ਤੇ ਇਸ ਦੇ ਲਾਗੂ ਹੋਣ ‘ਤੇ ਲੰਬੀ ਮਿਆਦ ‘ਚ ਚੀਜ਼ਾਂ ਦੀਆਂ ਕੀਮਤਾਂ ‘ਚ ਕਮੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦਲ ਕਾਂਗਰਸ ਨੇ ਹੀ ਜੀ.ਐਸ.ਟੀ. ਦੀ ਪਹਿਲ ਕੀਤੀ ਸੀ ਪਰ ਹੁਣ ਉਹ ਇਸ ਨੂੰ ਲਾਗੂ ਕਰਾਉਣ ‘ਚ ਪੂਰਾ ਸਹਿਯੋਗ ਨਹੀਂ ਕਰ ਰਹੀ। ਜੇਤਲੀ ਨੇ ਕਿਹਾ ਕਿ ਜੀ.ਐਸ.ਟੀ. 1 ਜਨਵਰੀ 2016 ਤੋਂ ਲਾਗੂ ਹੋ ਸਕਦਾ ਹੈ।

Facebook Comment
Project by : XtremeStudioz