Close
Menu

12 ਮੰਤਰੀਆਂ ਨਾਲ ਭਾਜਪਾ ਸਰਕਾਰ ‘ਚ ਅੱਜ ਸ਼ਾਮਿਲ ਹੋਵੇਗੀ ਸ਼ਿਵ ਸੈਨਾ

-- 05 December,2014

ਮੁੰਬਈ— ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਬੀਤੇ ਕਈ ਮਹੀਨਿਆਂ ਤੋਂ ਚਲਦਾ ਆ ਰਿਹਾ ਰੇੜਕਾ ਖਤਮ ਹੋ ਗਿਆ ਹੈ। ਸ਼ਿਵ ਸੈਨਾ ਦੇ ਮਹਾਰਾਸ਼ਟਰ ਦੀ ਭਾਜਪਾ ਸਰਕਾਰ ‘ਚ ਸ਼ਾਮਿਲ ਹੋਣ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਸੰਬੰਧੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨਾਲ ਗਠਜੋੜ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਅਨੁਸਾਰ ਠਾਕਰੇ ਨੇ ਇਸ ‘ਤੇ ਹਾਂਪੱਖੀ ਸੰਕੇਤ ਦਿੱਤੇ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਵ ਸੈਨਾ ਦੇ 5 ਕੈਬਨਿਟ ਮੰਤਰੀ ਜਦਕਿ 7 ਰਾਜ ਮੰਤਰੀ ਮਹਾਰਾਸ਼ਟਰ ਸਰਕਾਰ ‘ਚ ਸ਼ਾਮਿਲ ਹੋਣਗੇ।

Facebook Comment
Project by : XtremeStudioz