Close
Menu

126 ਰਾਫੇਲ ਜਹਾਜ਼ਾਂ ਦੀ ਲੋੜ ਨਹੀਂ, ਸਿਰਫ਼ 36 ਖਰੀਦਾਂਗੇ-ਪਾਰੀਕਰ

-- 01 June,2015

ਸਾਬਕਾ ਰੱਖਿਆ ਮੰਤਰੀ ਐਾਟਨੀ ‘ਤੇ ਤਿੱਖੇ ਹਮਲੇ
ਨਵੀਂ ਦਿੱਲੀ, 1 ਜੂਨ -ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਨੇ ਅੱਜ ਇਥੇ ਕਿਹਾ ਕਿ ਐਨ. ਡੀ. ਏ. ਸਰਕਾਰ ਕੇਵਲ 36 ਫਰਾਂਸੀਸੀ ਲੜਾਕੂ ਰਾਫੇਲ ਜਹਾਜ਼ਾਂ ਦੀ ਹੀ ਖਰੀਦ ਕਰੇਗਾ ਅਤੇ ਇਹ ਰਣਨੀਤਕ ਪੱਖ ਤੋਂ ਅਜਿਹਾ ਕਦਮ ਚੁੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੀ ਯੂ. ਪੀ. ਏ. ਸਰਕਾਰ ਦੀ 126 ਜਹਾਜ਼ ਖਰੀਦਣ ਦਾ ਪ੍ਰਸਤਾਵ ‘ਆਰਥਿਕ ਪੱਖ ਤੋਂ ਵਿਹਾਰਕ’ ਨਹੀਂ ਤੇ ਨਾ ਹੀ ਇੰਨੀ ਜ਼ਰੂਰਤ ਹੈ | ਉਨ੍ਹਾਂ ਸਾਬਕਾ ਰੱਖਿਆ ਮੰਤਰੀ ਏ. ਕੇ. ਅਾੈਟੋਨੀ ਵੱਲੋਂ ਇਸ ਬਾਰੇ ਉਠਾਏ ਗਏ ਕਦਮਾਂ ‘ਤੇ ਸਵਾਲ ਵੀ ਉਠਾਏ ਤੇ ਕਿਹਾ ਕਿ ਟੈਂਡਰ ਪ੍ਰਕਿਰਿਆ ਵਿਚ ਉਨ੍ਹਾਂ ਜਾਣਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ | ਉਨ੍ਹਾਂ ਕਾਂਗਰਸ ਦੀ ਇਸ ਆਲੋਚਨਾ ਨੂੰ ਰੱਦ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰਾਲੇ ਤੇ ਫ਼ੌਜੀ ਪ੍ਰਾਜੈਕਟਾਂ ‘ਤੇ ਫੈਸਲੇ ਲੈਣ ਵਾਲੀ ਰੱਖਿਆ ਮੰਤਰਾਲੇ ਦੀ ਪ੍ਰਮੁੱਖ ਇਕਾਈ ਰੱਖਿਆ ਖਰੀਦ ਕਮੇਟੀ ਨੂੰ ਅੱਖੋਂ-ਪਰੋਖੇ ਕੀਤਾ | ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਪਾਰੀਕਰ ਨੇ ਕਿਹਾ ਕਿ ਸੌਦੇ ‘ਤੇ ਅਜੇ ਦਸਤਖਤ ਹੋਣੇ ਹਨ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਪੂਰੀ ਹੋਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ | ਉਨ੍ਹਾਂ ਵਿਸ਼ਵਾਸ਼ ਜਤਾਇਆ ਕਿ ਕਰਾਰ ‘ਤੇ ਕੰਮ ਕਰਨ ਲਈ ਬਣਾਈ ਗਈ ਕਮੇਟੀ ਅਗਲੇ ਦੋ-ਤਿੰਨ ਮਹੀਨਿਆਂ ਵਿਚ ਕੰਮ ਪੂਰਾ ਕਰ ਲਵੇਗੀ | ਮੋਦੀ ਸਰਕਾਰ ਨੇ 126 ਰਾਫੇਲ ਲੜਾਕੂ ਜਹਾਜ਼ਾਂ ਦੇ 20 ਅਰਬ ਡਾਲਰ ਦੇ ਸੌਦੇ ਨੂੰ ਰੱਦ ਕਰ ਦਿੱਤਾ ਜਿਸ ਦੇ ਲਈ ਤਿੰਨ ਸਾਲ ਪਹਿਲਾਂ ਪਿਛਲੀ ਸਰਕਾਰ ਦੇ ਸ਼ਾਸਨਕਾਲ ਵਿਚ ਦਾਸਾਲਟ ਨੂੰ ਘੱਟ ਬੋਲੀ ਲਾਉਣ ਵਾਲੀ ਕੰਪਨੀ ਐਲਾਨ ਕੀਤਾ ਗਿਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਰਾਂਸ ਯਾਤਰਾ ਦੌਰਾਨ ਸਰਕਾਰ ਦਾ ਸਰਕਾਰ ਨਾਲ ਕਰਾਰ ਤਹਿਤ ਉਡਾਨ ਭਰਨ ਦੀ ਸਥਿਤੀ ਵਿਚ 36 ਰਾਫੇਲ ਜਹਾਜ਼ਾਂ ਨੂੰ ਖਰੀਦਣ ਦੇ ਫੈਸਲੇ ਦਾ ਐਲਾਨ ਕੀਤਾ ਸੀ | ਪਾਰੀਕਰ ਨੇ ਕਿਹਾ ਕਿ ਇਹ ਭਾਰਤੀ ਫ਼ੌਜ ਦੀ ਤੁਰੰਤ ਜ਼ਰੂਰਤ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ | ਪਾਰੀਕਰ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਵੱਲੋਂ 126 ਰਾਫੇਲ ਜਹਾਜ਼ ਖਰੀਦਣ ਦਾ ਫ਼ੈਸਲਾ ਕਾਫ਼ੀ ਮਹਿੰਗਾ ਸਾਬਤ ਹੋਣਾ ਸੀ | ਕੀ ਕਿਸੇ ਹੋਰ ਕੰਮ ਲਈ ਪੈਸਾ ਰਹਿੰਦਾ? ਰੱਖਿਆ ਮੰਤਰੀ ਨੇ ਕਿਹਾ,’ਮੈਂ ਵੀ ਮਹਿਸੂਸ ਕਰਦਾ ਹਾਂ ਕਿ ਮੇਰੇ ਕੋਲ ਬੀ.ਐਮ.ਡਬਲਿਊ ਤੇ ਮਰਸਡੀਜ਼ ਹੋਵੇ | ਪਰ ਮੈਂ ਨਹੀਂ ਰੱਖਦਾ ਕਿਉਂਕਿ ਮੈਂ ਇਸ ਦਾ ਬੋਝ ਨਹੀਂ ਝੱਲ ਸਕਦਾ |

Facebook Comment
Project by : XtremeStudioz