Close
Menu

15 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਫ਼ਸਰ ਤਬਦੀਲ

-- 30 August,2015

ਚੰਡੀਗੜ੍ਹ, ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ 15 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਫ਼ਸਰ ਆਦਿ ਦੀਆਂ ਬਦਲੀਆਂ ਨੂੰ ਪ੍ਰਵਾਨਗੀ ਦਿੱਤੀ ਹੈ, ਇਹ ਬਦਲੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
ਦੇ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਨੂੰ ਇਨ੍ਹਾਂ ਬਦਲੀਆਂ ਨੂੰ ਮਨਜ਼ੂਰੀ ਦਿੱਤੀ ਹੈ। ਆਈ.ਏ.ਐਸ. ਅਫ਼ਸਰਾਂ ਦੀਆਂ ਬਦਲੀਆਂ ਵਿੱਚ ਡੀ.ਪੀ.ਰੈਡੀ ਨੂੰ ਵਿੱਤ ਸਕੱਤਰ, ਅਨੁਰਾਗ ਅਗਰਵਾਲ ਨੂੰ ਵਿੱਤੀ ਕਮਿਸ਼ਨਰ ਟੈਕਸ਼ੈਸਨ, ਆਰ. ਵੈਂਕਟ ਰਤਨਮ ਨੂੰ ਪ੍ਰਮੁੱਖ ਸਕੱਤਰ ਟਰਾਂਸਪੋਰਟ ਅਤੇ ਵਾਧੂ ਚਾਰਜ ਵਿੱਤੀ ਕਮਿਸ਼ਨਰ (ਅਪੀਲਜ਼), ਵੇਨੂੰ ਪ੍ਰਸ਼ਾਦ ਨੂੰ ਸਕੱਤਰ ਪਾਵਰ ਅਤੇ ਐਮ.ਡੀ. ਪੀ.ਆਈ.ਡੀ.ਬੀ., ਅਨੁਰਾਗ ਵਰਮਾ ਨੂੰ ਐਕਸਾਈਜ਼ ਐਂਡ ਟੈਕਸ਼ੇਸ਼ਨ ਕਮਿਸ਼ਨਰ ਅਤੇ ਵਾਧੂ ਚਾਰਜ ਸੂਚਨਾ ਤੇ ਲੋਕ ਸੰਪਰਕ ਵਿਭਾਗ, ਵਿਵੇਕ ਪ੍ਰਤਾਪ ਸਿੰਘ ਨੂੰ ਸਕੱਤਰ ਵਿਜ਼ੀਲੈਂਸ ਅਤੇ ਵਾਧੂ ਚਾਰਜ ਸਕੱਤਰ ਸਪੋਰਟਸ, ਦਿਪਿਰਵਾ ਲਾਕਰਾ ਨੂੰ ਐਡੀਸ਼ਨਲ ਸਕੱਤਰ ਗ੍ਰਹਿ, ਸ੍ਰੀ ਅਸ਼ਵਨੀ ਕੁਮਾਰ ਨੂੰ ਡਾਇਰੈਕਟਰ ਸਟੈਟ ਟਰਾਂਸਪੋਰਟ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ, ਐਮ.ਐਸ. ਜੱਗੀ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਰੂਪਾਂਜ਼ਲੀ ਕਾਰਥਿਕ ਨੂੰ ਐਡੀਸ਼ਨਲ ਸਕੱਤਰ ਸ਼ਿਕਾਇਤਾਂ ਅਤੇ ਨੋਡਲ ਅਫ਼ਸਰ/ਉਪ ਮੁੱਖ ਮੰਤਰੀ ਸ਼ਿਕਾਇਤਾਂ ਸੈਲ ਅਤੇ ਚੀਫ ਕੋਆਰਡੀਨੇਟਰ ਗਰੀਵੈਂਸ ਪੋਰਟਲ-1905, ਅਮਿਤ ਕੁਮਾਰ ਨੂੰ ਐਡੀਸ਼ਨਲ ਸਕੱਤਰ ਸਥਾਨਕ ਸਰਕਾਰਾਂ ਅਤੇ ਐਡੀਸ਼ਨਲ ਸੀ.ਈ.ਓ. ਸੀਵਰੇਜ ਬੋਰਡ-1, ਨੀਲਮਾ ਨੂੰ ਐਡੀਸ਼ਨਲ ਸਕੱਤਰ ਕੋਆਰਡੀਨੇਸ਼ਨ, ਅਦੱਪਾ ਉਜਵਲ  ਨੂੰ ਏ.ਡੀ.ਸੀ.(ਡੀ), ਫਾਜ਼ਿਲਕਾ, ਸੁਮੀਤ ਜਰੰਗਲ ਨੂੰ ਏ.ਡੀ.ਸੀ. ਬਠਿੰਡਾ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀ ਤੇਜਿੰਦਰ ਪਾਲ ਸਿੰਘ ਨੂੰ ਏ.ਡੀ.ਸੀ.(ਜੀ), ਅੰਮ੍ਰਿਤਸਰ ਅਤੇ ਵਾਧੂ ਚਾਰਜ ਏ.ਡੀ.ਸੀ.(ਡੀ), ਅੰਮ੍ਰਿਤਸਰ ਲਗਾਇਆ ਗਿਆ ਹੈ ਅਤੇ ਜਲੰਧਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਨੂੰ ਜਲੰਧਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Facebook Comment
Project by : XtremeStudioz