Close
Menu

15 ਜੂਨ ਤੋਂ ਦੇਸ਼ਭਰ ‘ਚ ਰੋਮਿੰਗ ਫ੍ਰੀ!

-- 02 June,2015

ਨਵੀਂ ਦਿੱਲੀ,2 ਜੂਨ- ਦੇਸ਼ਭਰ ‘ਚ ਬੀ.ਐਸ.ਐਨ.ਐਲ. ਦੇ ਯੂਜ਼ਰਸ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਟੈਲੀਕਾਮ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ 15 ਜੂਨ ਤੋਂ ਦੇਸ਼ਭਰ ‘ਚ ਬੀ.ਐਸ.ਐਨ.ਐਲ. ਦੀ ਫ੍ਰੀ ਰੋਮਿੰਗ ਦਾ ਐਲਾਨ ਕੀਤਾ ਹੈ। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈਸ ਕਾਨਫਰੈਂਸ ਕਰਕੇ ਟੈਲੀਕਾਮ ਸੈਕਟਰ ‘ਚ ਸਰਕਾਰ ਦੇ ਇਕ ਸਾਲ ਦੇ ਕੰਮ ‘ਤੇ ਰੌਸ਼ਨੀ ਪਾਈ।

ਉਨ੍ਹਾਂ ਦੱਸਿਆ ਕਿ 2004 ‘ਚ ਬੀ.ਐਸ.ਐਨ.ਐਲ. ਫਾਇਦੇ ‘ਚ ਸੀ ਤੇ 2014 ‘ਚ 7500 ਕਰੋੜ ਦੇ ਘਾਟੇ ‘ਚ। ਮੰਤਰਾਲੇ ਦੀਆਂ ਉਪਲੱਬਧਿਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ 2-3 ਮਹੀਨੇ ‘ਚ 100 ਕਰੋੜ ਮੋਬਾਈਲ ਹੋਣਗੇ। ਦੱਸ ਦਈਏ ਕਿ ਹਾਲ ਹੀ ‘ਚ ਬੀ.ਐਸ.ਐਨ.ਐਲ. ਨੇ ਰੋਮਿੰਗ ਟੈਰਿਫ ‘ਚ 40 ਫੀਸਦੀ ਦੀ ਕਟੌਤੀ ਕੀਤੀ ਸੀ। ਬੀ.ਐਸ.ਐਨ.ਐਲ. ਦੇ ਤਾਜ਼ਾ ਕਦਮ ਨਾਲ ਕੰਪਨੀਆਂ ਦੇ ‘ਚ ਪ੍ਰਾਈਜ਼ ਵਾਰ ਛਿੜ ਸਕਦੀ ਹੈ।

Facebook Comment
Project by : XtremeStudioz