Close
Menu

17 ਸਾਲਾਂ ਬਾਅਦ ਅਨਿਲ ਕਪੂਰ ਨਾਲ ‘ਫੰਨੇ ਖਾਂ’ ਫਿਲਮ ‘ਚ ਨਜ਼ਰ ਆਵੇਗੀ ਐਸ਼ਵਰਿਆ

-- 10 July,2017

ਮੁੰਬਈ— ਐਸ਼ਵਰਿਆ ਰਾਏ ਬੱਚਨ ਦੀ ਨਵੀਂ ਫਿਲਮ ‘ਫੰਨੇ ਖਾਂ’ ਅਗਲੇ ਸਾਲ ਅਪ੍ਰੈਲ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਅਭਿਨੇਤਰੀ ਨਾਲ ਅਨਿਲ ਕਪੂਰ ਮੁੱਖ ਭੂਮਿਕਾ ‘ਚ ਹਨ। ਇਸ ਸਾਲ ਅਗਸਤ ‘ਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਦੋਵੇਂ ਕਲਾਕਾਰ ਇਸ ਤੋਂ ਪਹਿਲਾਂ ਦੋ ਫਿਲਮਾਂ ‘ਤਾਲ’ ਤੇ ‘ਹਮਾਰਾ ਦਿਲ ਆਪਕੇ ਪਾਸ ਹੈ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਦੋਵੇਂ 17 ਸਾਲ ਬਾਅਦ ਇਕੱਠੇ ਕੰਮ ਕਰ ਰਹੇ ਹਨ।ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵਿਟਰ ‘ਤੇ ਇਹ ਖਬਰ ਦਿੱਤੀ। ਉਨ੍ਹਾਂ ਲਿਖਿਆ, ‘ਐਸ਼ਵਰਿਆ ਰਾਏ ਬੱਚਨ ਅਗਸਤ ਦੇ ਅਖੀਰ ‘ਚ ‘ਫੰਨੇ ਖਾਂ’ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਫਿਲਮ ਅਪ੍ਰੈਲ 2018 ‘ਚ ਰਿਲੀਜ਼ ਹੋਵੇਗੀ।

Facebook Comment
Project by : XtremeStudioz