Close
Menu

18 ਸਾਲ ਪੁਰਾਣੇ ਮਾਮਲੇ ਦਾ 5 ਮਿੰਟ ‘ਚ ਹੋਇਆ ਫੈਸਲਾ, ਸਲਮਾਨ ਨੂੰ ਮਿਲੀ ਵੱਡੀ ਰਾਹਤ

-- 18 January,2017
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋ ਗਿਆ ਹੈ। ਆਰਮਜ਼ ਐਕਟ ਮਾਮਲੇ ‘ਚ ਸਲਮਾਨ ਖਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਅੱਜ ਇਸ ਕੇਸ ‘ਚ ਸੁਣਵਾਈ ਲਈ ਸਲਮਾਨ ਖਾਨ ਆਪਣੀ ਭੈਣ ਅਲਵੀਰਾ ਅਤੇ ਕੁਝ ਵਕੀਲਾਂ ਸਮੇਤ ਬੀਤੇ ਦਿਨੀਂ ਸ਼ਾਮ ਨੂੰ ਹੀ ਜੋਧਪੁਰ ਪਹੁੰਚ ਗਿਆ ਸੀ। ਜੱਜ ਨੂੰ ਫੈਸਲਾ ਸੁਣਾਉਣ ‘ਚ ਸਿਰਫ 5 ਮਿੰਟ ਦਾ ਸਮਾਂ ਲੱਗਾ। ਸਲਮਾਨ ਖਾਨ ਖਿਲਾਫ ਆਰਮਜ਼ ਐਕਟ ਦੇ ਤਹਿਤ ਜੋਧਪੁਰ ਦੀ ਸੈਸ਼ਨ ਕੋਰਟ ‘ਚ ਮਾਮਲਾ ਚਲਾਇਆ ਜਾ ਰਿਹਾ ਸੀ। ਅੱਜ ਸਵੇਰੇ 10:30 ਵਜੇ ਫੈਸਲਾ ਸੁਣਾਉਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪਰ ਸਲਮਾਨ ਕਰੀਬ 1 ਘੰਟਾ ਦੇਰੀ ਨਾਲ ਪਹੁੰਚਿਆ ਸੀ। ਫੈਸਲੇ ਦੌਰਾਨ ਸਲਮਾਨ ਦੀ ਭੈਣ ਅਲਵੀਰਾ ਉਸ ਨਾਲ ਮੌਜੂਦ ਸੀ।
ਜ਼ਿਕਰਯੋਗ ਹੈ ਕਿ ਫੈਸਲਾ ਸੁਣਨ ਤੋਂ ਤੁਰੰਤ ਬਾਅਦ ਸਲਮਾਨ ਖਾਨ ਕੋਰਟ ਤੋਂ ਚੱਲੇ ਗਿਆ। ਉਧਰ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਫੈਸਲਾ ਦੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਅਪੀਲ ਕਰਨ ਲਾਇਕ ਹੋਇਆ ਤਾਂ ਇਹ ਮਾਮਲਾ ਹਾਈਕੋਰਟ ਵੀ ਜਾਵੇਗਾ। ਮੁੱਖ ਜੁਡੀਸ਼ਲ ਮੈਜਿਸਟਰੇਟ ਦਲਪਤ ਸਿੰਘ ਰਾਜਪੋਹਿਤ ਨੇ ਸਲਮਾਨ ਨੂੰ ਫੈਸਲਾ ਸੁਣਾਏ ਜਾਣ ਦੌਰਾਨ ਅਦਾਲਤ ‘ਚ ਮੌਜੂਦ ਰਹਿਣ ਦਾ ਹੁਕਮ ਦਿੱਤਾ ਸੀ। ਇਸ ਮਾਮਲੇ ‘ਚ ਆਖਰੀਲੀਆਂ ਦਲੀਲਾਂ ‘ਤੇ ਸੁਣਵਾਈ ਪਿਛਲੇ 9 ਦਸੰਬਰ ਨੂੰ ਸ਼ੁਰੂ ਕੀਤੀ ਗਈ ਸੀ। ਸਲਮਾਨ ‘ਤੇ ਕਾਂਕਣੀ ਪਿੰਡ ‘ਚ ਦੋ ਕਾਲੇ ਹਿਰਨਾਂ ਦੇ ਕਥਿਤ ਸ਼ਿਕਾਰ ਦੌਰਾਨ ਗੈਰ-ਕਾਨੂੰਨੀ ਹਥਿਆਰ ਦੀ ਵਰਤੋਂ ਕਰਨ ਅਤੇ ਰੱਖਣ ਦੇ ਸਿਲਸਿਲੇ ‘ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਲਾਇੰਸਸ ਦੀ ਮਿਆਦ ਖਤਮ ਹੋ ਚੁੱਕੀ ਸੀ। ਸਲਮਾਨ ਖਿਲਾਫ ਅਕਤੂਬਰ 1998 ‘ਚ ਪੁਲਿਸ ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਵਣ-ਵਿਭਾਗ ਨੇ ਦਰਜ ਕਰਵਾਇਆ ਸੀ।
Facebook Comment
Project by : XtremeStudioz