Close
Menu

1838 ਅਧਿਆਪਕਾਂ ਨੂੰ ਮਨਪਸੰਦ ਦੇ ਸਟੇਸ਼ਨਾਂ ਨਾਲ ਨਿਯੁਕਤੀ ਪੱਤਰ ਸੌਂਪੇ: ਡਾ.ਚੀਮਾ

-- 08 December,2014

*    ਬਚੀਆਂ ਪੋਸਟਾਂ ‘ਤੇ ਅਗਲੀ ਮੈਰਿਟ ਵਾਲਿਆਂ ਨੂੰ ਦਿੱਤਾ ਜਾਵੇਗਾ ਸੱਦਾ ਪੱਤਰ
*    ਸਮਾਜਿਕ ਸਿੱਖਿਆ ਦੇ 911, ਅੰਗਰੇਜ਼ੀ ਦੇ 411, ਪੰਜਾਬੀ ਦੇ 323, ਗਣਿਤ ਦੇ 116 ਤੇ ਸਾਇੰਸ ਦੇ 62 ਅਧਿਆਪਕਾਂ ਨੂੰ ਮਿਲੇ ਨਿਯੁਕਤੀ ਪੱਤਰ

ਚੰਡੀਗੜ•, ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਕਵਾਇਦ ਤਹਿਤ ਕੀਤੀ ਅਧਿਆਪਕਾਂ ਦੀ ਚੋਣ ਤੋਂ ਬਾਅਦ 1838 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਹਨ। ਪਿਛਲੇ ਦੋ ਹਫਤਿਆਂ ਵਿੱਚ ਨਿਯੁਕਤੀ ਪੱਤਰ ਸੌਂਪਣ ਦੀ ਪ੍ਰਕਿਰਿਆ ਬੀਤੀ ਸ਼ਾਮ ਮੁਕੰਮਲ ਹੋ ਗਈ ਅਤੇ ਚੁਣੇ ਗਏ ਅਧਿਆਪਕਾਂ ਨੂੰ ਮਨਪਸੰਦ ਦੇ ਸਟੇਸ਼ਨਾਂ ਸਣੇ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ।
ਡਾ.ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਕੀਤੀ ਭਰਤੀ ਤਹਿਤ ਯੋਗ 2574 ਅਧਿਆਪਕਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਵਿਭਾਗ ਵੱਲੋਂ ਸਾਰਾ ਸ਼ਡਿਊਲ ਵਿਭਾਗ ਦੀ ਵੈਬਸਾਈਟ ਉਪਰ ਪਾ ਦਿੱਤਾ ਗਿਆ ਸੀ। ਚੁਣੇ ਗਏ ਅਧਿਆਪਕਾਂ ਨੂੰ ਨਿਯੁਕਤੀ ਪੱਤਰਾਂ ਦੇ ਨਾਲ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਉਂਦਿਆਂ ਉਨ੍ਹਾਂ ਦੀ ਮਨਪਸੰਦ ਦਾ ਸਟੇਸ਼ਨ ਵੀ ਮੌਕੇ ‘ਤੇ ਅਲਾਟ ਕੀਤਾ ਗਿਆ।
ਸਿੱਖਿਆ ਮੰਤਰੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਮਾਸਟਰ ਕਾਡਰ ਦੇ ਅਧਿਆਪਕਾਂ ਦੇ ਵੇਰਵੇ ਦਿੰਦਿਆਂ ਦੱਸਿਆਂ ਕਿ ਸਮਾਜਿਕ ਸਿੱਖਿਆ ਦੇ 926, ਅੰਗਰੇਜ਼ੀ ਦੇ 411, ਪੰਜਾਬੀ ਦੇ 323, ਗਣਿਤ ਦੇ 116 ਤੇ ਸਾਇੰਸ ਦੇ 62 ਅਧਿਆਪਕਾਂ ਨੇ ਨਿਯੁਕਤੀ ਪੱਤਰ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਖਾਲੀ ਪੋਸਟਾਂ ਲਈ ਮੈਰਿਟ ਵਿੱਚ ਬਾਕੀ ਰਹਿੰਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਬੰਧੀ ਪੂਰਾ ਵੇਰਵਾ ਆਉਂਦੇ ਦਿਨਾਂ ਵਿੱਚ ਵਿਭਾਗ ਦੀ ਵੈਬਸਾਈਟ ਉਪਰ ਪਾ ਦਿੱਤਾ ਜਾਵੇਗਾ।
ਡਾ. ਚੀਮਾ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਅਧਿਆਪਕਾਂ ਦੀ ਚੋਣ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋਵੇਗੀ। ਉਨ੍ਹਾਂ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਕਾਰਜ ਕੁਸ਼ਲਤਾ ਅਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ ਮਿਆਰੀ ਸਿੱਖਿਆ ਦੇਣ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।

Facebook Comment
Project by : XtremeStudioz