Close
Menu

187 ਮਿਲੀਅਨ ਡਾਲਰ ਖਰਚ ਕਰਕੇ ਕੈਲਗਰੀ ਦੀ ਆਵਾਜਾਈ ‘ਚ ਲਿਆਂਦਾ ਜਾਵੇਗਾ ਸੁਧਾਰ

-- 06 September,2015
ਕੈਲਗਰੀ- ਕੱਲ ਟਰਾਂਸਪੋਰਟ ਮਨਿਸਟਰ ਬ੍ਰੇਨ ਮੈਸਨ ਨੇ ਸਿਟੀ ਮੇਅਰ ਨਾਹੀਦ ਨੇਨਸ਼ੀ ਨੇ ਇਹ ਐਲਾਨ ਕੀਤਾ ਕਿ ਅਲਬਰਟਾ ਸਰਕਾਰ ਕੈਲਗਰੀ, ਏਅਰਡਰੀ, ਕੈਨਮੋਰ ਤੇ ਬੈਨਫ ਵਿਚ ਆਵਾਜਾਈ ਸਿਸਟਮ ਲਈ 187 ਮਿਲੀਅਨ ਡਾਲਰ ਖਰਚ ਕਰੇਗੀ। ਟਰਾਂਸਪੋਰਟ ਮਨਿਸਟਰ ਬਰੇਨ ਮੈਸਨ ਨੇ ਦੱਸਿਆ ਕਿ ਇਹ ਫੰਡ ਗਰੀਨ ਟਰਾਂਸਪੋਰਟ ਇੰਸੈਨਟਿਵ ਪ੍ਰੋਗਰਾਮ (ਗਰੀਨ ਟੀ. ਆਰ. ਆਈ. ਪੀ.) ਦਾ ਹਿੱਸਾ ਹੈ। ਇਸ ਫੰਡ ਨੂੰ ਕੈਲਗਰੀ ਦੇ 17 ਐਵੇਨਿਊ ਦੱਖਣ-ਪੂਰਬੀ ਆਵਾਜਾਈ ਤੇ ਦੱਖਣ-ਪੱਛਮੀ ਆਵਾਜਾਈ, ਬੱਸ ਲੇਨ ਤੇ ਸੜਕਾਂ, ਐੱਲ. ਆਰ. ਟੀ. ਬਿਜਲੀ ਅਪਗ੍ਰੇਡ ਤੇ ਉੱਤਰ ਤੇ ਦੱਖਣੀ ਕ੍ਰਾਸਟਾਊਨ ਬੱਸ ਰੈਪਿਡ ਆਵਾਜਾਈ ਪ੍ਰਾਜੈਕਟਾਂ ‘ਤੇ ਖਰਚ ਕੀਤਾ ਜਾਵੇਗਾ।
ਏਅਰਡਰੀ ਵਿਚ ਨਵੀਂ ਆਵਾਜਾਈ ਸਹੂਲਤ, ਕੈਨਮੋਰ ਲਈ ਆਵਾਜਾਈ ਬੱਸ ਹੱਬ ਤੇ ਬੱਸਾਂ ਖੜ੍ਹੀਆਂ ਕਰਨ ਲਈ ਬੈਨਫ ਵਿਚ ਸਹੂਲਤ ਦਿੱਤੀ ਜਾਵੇਗੀ। ਟਰਾਂਸਪੋਰਸਟ ਮਨਿਸਟਰ ਦਾ ਕਹਿਣਾ ਹੈ ਕਿ ਇਸ ਨਵੇਂ ਪ੍ਰਾਜੈਕਟ ਨਾਲ ਆਵਾਜਾਈ ਸਹੂਲਤ ਨੂੰ ਵਧੀਆ ਢੰਗ ਨਾਲ ਸੁਧਾਰਿਆ ਜਾ ਸਕੇਗਾ। ਕੈਲਗਰੀ ਦੇ ਮੇਅਰ ਨਾਹੀਦ ਨੇਨਸ਼ੀ ਦਾ ਕਹਿਣਾ ਹੈ ਕਿ ਇਸ ਸਹੂਲਤ ਨਾਲ ਸਕੂਲ ਤੇ ਕੰਮਾਂ-ਕਾਰਾਂ ‘ਤੇ ਜਾਣ ਵਾਲਿਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜਿਸ ਨਾਲ ਉਨ੍ਹਾਂ ਦੇ ਸਮੇਂ ਤੇ ਪੈਸੇ ਦੋਵਾਂ ਦੀ ਬੱਚਤ ਹੋਵੇਗੀ।
Facebook Comment
Project by : XtremeStudioz