Close
Menu

1965 ਜੰਗ ਦੇ 50 ਵਰ੍ਹੇ ਪੂਰੇ ਹੋਣ ‘ਤੇ ਕੈਪਟਨ ਅਮਰਿੰਦਰ ਨੇ ਮੋਦੀ ਨੂੰ ਵਨ ਰੈਂਕ ਵਨ ਪੈਨਸ਼ਨ ‘ਤੇ ਭਾਵੁਕ ਅਪੀਲ ਕੀਤੀ

-- 27 August,2015

ਚੰਡੀਗੜ੍ਹ, 27 ਅਗਸਤ: ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਫੌਜ਼ੀਆਂ ਲਈ ਵਨ ਰੈਂਕ ਵਨ ਪੈਨਸ਼ਨ ਦਾ ਐਲਾਨ ਕਰਨ ਲਈ ਭਾਵੁਕ ਅਪੀਲ ਕਰਦਿਆਂ ਯਾਦ ਦਿਲਾਇਆ ਹੈ ਕਿ ਜਦੋਂ ਦੇਸ਼ 1965 ਦੀ ਜੰਗ ਦੇ 50ਵੇਂ ਵਰ੍ਹੇ ਨੂੰ ਮਨਾ ਰਿਹਾ ਹੈ ਅਤੇ ਆਪਣੀਆਂ ਰੱਖਿਆ ਫੌਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਪ੍ਰਾਪਤੀ ‘ਤੇ ਮਾਣ ਕਰ ਰਿਹਾ ਹੈ, ਅਸੀਂ ਇਸ ਜੰਗ ਨੂੰ ਜਿੱਤਣ ਵਾਲੇ ਸਾਡੇ ਸਾਬਕਾ ਫੌਜ਼ੀਆਂ ਨਾਲ ਅਜਿਹਾ ਬੇਪਰਵਾਹ ਉਦਾਸੀਨਤਾ ਤੇ ਪੱਖਪਾਤ ਭਰਿਆ ਵਤੀਰਾ ਨਹੀਂ ਅਪਣਾ ਸਕਦੇ।

ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਤੇ ਅਫਸੋਸਜਨਕ ਹੈ ਕਿ ਅਸੀਂ ਆਪਣੇ ਸਾਬਕਾ ਫੌਜ਼ੀਆਂ ਤੇ ਜੰਗ ਦੇ ਨਾਇਕਾਂ ਨਾਲ ਉਸੇ ਤਰ੍ਹਾਂ ਵਤੀਰਾ ਨਹੀਂ ਅਪਣਾ ਰਹੇ, ਜਿਵੇਂ ਅਸੀਂ ਉਨ੍ਹਾਂ ਦੇ ਬਲਿਦਾਨਾਂ ਤੇ ਪ੍ਰਾਪਤੀਆਂ ‘ਤੇ ਮਾਣ ਕਰ ਰਹੇ ਹਾਂ। ਇਸਦਾ ਦੇਸ਼ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿ ਇਕ ਪਾਸੇ ਅਸੀਂ ਜੰਗ ਦੇ 50ਵੇਂ ਵਰ੍ਹੇ ਨੂੰ ਮਨਾਉਂਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਨਾ ਰਹੇ ਹਾਂ, ਪਰ ਦੂਜੇ ਪਾਸੇ ਅਸੀਂ ਉਨ੍ਹਾਂ ‘ਤੇ ਲਾਠੀਆਂ ਵਰ੍ਹਾ ਰਹੇ ਹਾਂ, ਕਿਉਂਕਿ ਉਹ ਆਪਣੇ ਨਾਲ ਲੰਬੇ ਸਮਾਂ ਪਹਿਲਾਂ ਕੀਤੇ ਵਾਅਦੇ ਬਾਰੇ ਪੁੱਛ ਰਹੇ ਹਨ।

ਕੈਪਟਨ ਅਮਰਿੰਦਰ, ਜਿਨ੍ਹਾਂ ਨੇ ਖੁਦ ਸਰਗਰਮੀ ਨਾਲ ਵੈਸਟਰਨ ਫਰੰਟ ‘ਤੇ 1965 ਦੀ ਜੰਗ ‘ਚ ਹਿੱਸਾ ਲਿਆ ਸੀ, ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 1965 ਦੀ ਜੰਗ ‘ਚ ਹਿੱਸਾ ਲਿਆ ਸੀ, ਉਹ ਅੱਜ ਸਾਬਕਾ ਫੌਜ਼ੀ ਬਣ ਚੁੱਕੇ ਹਨ, ਜਿਹੜੇ ਓ.ਆਰ.ਓ.ਪੀ ਮੰਗ ਰਹੇ ਹਨ। ਇਸ ਜਿੱਤ ਦੀ ਖੁਸ਼ੀ ਇਸਨੂੰ ਹਾਸਿਲ ਕਰਨ ਵਾਲਿਆਂ ਦਾ ਸਨਮਾਨ ਹੋਣਾ ਚਾਹੀਦਾ ਹੈ। ਇਸ ਲੜੀ ਹੇਠ ਓ.ਆਰ.ਓ.ਪੀ ਦਾ ਐਲਾਨ ਕਰਨਾ ਸਾਡੇ ਸਾਬਕਾ ਫੌਜ਼ੀਆਂ ਲਈ ਨਾ ਸਿਰਫ ਸੱਭ ਤੋਂ ਵਧੀਆ ਸਨਮਾਨ ਹੋਵੇਗਾ, ਬਲਕਿ ਇਕ ਮਹਾਨ ਦੇਸ਼ ਦਾ ਆਪਣੇ ਫੌਜ਼ੀਆਂ ਪ੍ਰਤੀ ਧੰਨਵਾਦ ਹੋਵੇਗਾ, ਜਿਨ੍ਹਾਂ ਨੇ ਸਾਡੇ ਘਰਾਂ ਨੂੰ ਸੁਰੱਖਿਅਤ ਕਰਨ ਲਈ ਆਪਣੀਆਂ ਸਾਰੀਆਂ ਜ਼ਿੰਦਗੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ 1965 ਜੰਗ ਦੇ 50ਵੇਂ ਵਰ੍ਹੇ ਨੂੰ ਮਨਾਉਣ ਮੌਕੇ ਪ੍ਰਧਾਨ ਮੰਤਰੀ ਓ.ਆਰ.ਓ.ਪੀ ਦਾ ਐਲਾਨ ਨਾ ਕਰਕੇ ਦੇਸ਼ ਨੂੰ ਨਿਰਾਸ਼ ਨਹੀਂ ਕਰਨਗੇ।

Facebook Comment
Project by : XtremeStudioz