Close
Menu

1987 ਤੋਂ ਬਾਅਦ ਪਹਿਲੀ ਵਾਰ ਏਸ਼ੀਅਨ ਟੀਮਾਂ ਖ਼ਿਤਾਬੀ ਦੌੜ ’ਚੋਂ ਬਾਹਰ

-- 27 March,2015

ਸਿਡਨੀ: ਆਸਟਰੇਲੀਆ ਤੇ ਨਿਊਜ਼ੀਲੈਂਡ ਦਰਮਿਆਨ ਅੈਤਵਾਰ ਨੂੰ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ 1987 ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਕ ਵੀ ਏਸ਼ੀਅਨ ਟੀਮ ਖਿਤਾਬੀ ਮੁਕਾਬਲੇ ਵਿੱਚ ਨਹੀਂ ਉੱਤਰੇਗੀ। ਆਖਰੀ ਵਾਰ 1987 ਵਿੱਚ ਅਜਿਹਾ ਹੋਇਆ ਸੀ ਜਦੋਂ ਕੋਈ ਏਸ਼ੀਅਨ ਟੀਮ ਫਾਈਨਲ ਵਿੱਚ ਨਹੀਂ ਪਹੁੰਚ ਸਕੀ ਸੀ। ਉਦੋਂ ਆਸਟਰੇਲੀਆ ਨੇ ਕੋਲਕਾਤਾ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਬਾਅਦ 1992 ਤੋਂ 2011 ਤਕ ਭਾਰਤ, ਸ੍ਰੀਲੰਕਾ ਜਾਂ ਪਾਕਿਸਤਾਨ ਵਿੱਚੋਂ ਕੋਈ ਨਾ ਕੋਈ ਫਾਈਨਲ ਵਿੱਚ ਪਹੁੰਚਦਾ ਰਿਹਾ ਹੈ। ਪਾਕਿਸਤਾਨ ਨੇ 1992 ਵਿੱਚ ਖ਼ਿਤਾਬ ਜਿੱਤਿਆ ਸੀ ਅਤੇ 1999 ’ਚ ਉਪ ਜੇਤੂ ਰਿਹਾ। 2011 ਵਿੱਚ ਭਾਰਤ ਚੈਂਪੀਅਨ ਬਣਿਆ ਜਦੋਂ ਕਿ 2003 ਵਿੱਚ ਉਹ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਿਆ ਸੀ। ਸ੍ਰੀਲੰਕਾ ਨੇ 1996 ’ਚ ਖ਼ਿਤਾਬ ਜਿੱਤਿਆ ਸੀ ਜਦੋਂ ਕਿ 2007 ਤੇ 2011 ’ਚ ਉਹ ਫਾਈਨਲ ਵਿੱਚ ਪਹੁੰਚਣ ’ਚ ਸਫ਼ਲ ਰਿਹਾ ਸੀ।

Facebook Comment
Project by : XtremeStudioz