Close
Menu

1993 ਮੁੰਬਈ ਬੰਬ ਧਮਾਕਾ ਮਾਮਲੇ ‘ਚ ਯਾਕੂਬ ਮੇਮਨ ਨੂੰ ਹੋਵੇਗੀ ਫਾਂਸੀ

-- 22 July,2015

ਸੁਪਰੀਮ ਕੋਰਟ ਨੇ ਖਾਰਜ ਕੀਤੀ ਕਿਊਰੇਟਿਵ ਪਟੀਸ਼ਨ
ਮੁੰਬਈ, 22 ਜੁਲਾਈ-1993 ਮੁੰਬਈ ਹਮਲੇ ਦੇ ਦੋਸ਼ੀ ਯਾਕੂਬ ਮੇਮਨ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਹੁਣ 30 ਜੁਲਾਈ ਨੂੰ ਯਾਕੂੂਬ ਮੇਨਨ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਮੇਮਨ ਨੇ ਕੋਰਟ ‘ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾ ਮੌਤ ਦੀ ਸਜ਼ਾ ਖਿਲਾਫ ਉਸ ਦੀਆਂ ਅਪੀਲਾਂ ਨੂੰ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਖਾਰਜ ਕਰ ਚੁੱਕੇ ਹਨ। ਇਸ ਤੋਂ ਪਹਿਲਾ ਮਹਾਰਾਸ਼ਟਰ ਸਰਕਾਰ ਯਾਕੂਬ ਮੇਨਨ ਦੀ ਫਾਂਸੀ ਦਾ ਵਰੰਟ ਜਾਰੀ ਕਰ ਚੁੱਕੀ ਹੈ। ਰਿਪੋਰਟਾਂ ਮੁਤਾਬਿਕ 30 ਜੁਲਾਈ ਨੂੰ ਨਾਗਪੁਰ ਦੀ ਕੇਂਦਰੀ ਜੇਲ੍ਹ ‘ਚ ਮੇਮਨ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ।

Facebook Comment
Project by : XtremeStudioz