Close
Menu

2ਜੀ ਘੁਟਾਲੇ ਲਈ ਮਨਮੋਹਨ ਸਿੰਘ ਵੀ ਜ਼ਿੰਮੇਵਾਰ-ਸਾਬਕਾ ਟਰਾਈ ਚੀਫ਼ ਪ੍ਰਦੀਪ ਬੈਜਲ

-- 26 May,2015

ਨਵੀਂ ਦਿੱਲੀ, 26 ਮਈ – ਦੇਸ਼ ਦੇ ਸਭ ਤੋਂ ਵੱਡੇ 2ਜੀ ਟੈਲੀਕਾਮ ਘੁਟਾਲੇ ‘ਚ ਇਕ ਨਵਾਂ ਖੁਲਾਸਾ ਹੋਇਆ ਹੈ। ਟੈਲੀਕਾਮ ਰੇਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਸਾਬਕਾ ਪ੍ਰਮੁੱਖ ਪ੍ਰਦੀਪ ਬੈਜਲ ਨੇ ਆਪਣੀ ਨਵੀਂ ਕਿਤਾਬ ‘ਚ ਲਿਖਿਆ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2ਜੀ ਕੇਸ ਲਈ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਸਰਕਾਰ ਦੇ ਮੰਤਰੀਆਂ ਦਾ ਸਹਿਯੋਗ ਕਰਨ ਨਹੀਂ ਤਾਂ ਨੁਕਸਾਨ ਸਹਿਣ ਲਈ ਤਿਆਰ ਰਹਿਣ। ਸਾਬਕਾ ਟਰਾਈ ਚੇਅਰਮੈਨ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਉਨ੍ਹਾਂ ਵਰਗੇ ਅਫਸਰਾਂ ਦੀ ਹਾਲਤ ਅਜਿਹੇ ਹੋ ਗਈ ਸੀ ਕਿ ਕੁਝ ਕਰੋ ਤਾਂ ਅਪਰਾਧ ਨਾ ਕਰੋ ਤਾਂ ਵੀ ਅਪਰਾਧ। ਪ੍ਰਦੀਪ ਨੇ ਕਿਹਾ ਕਿ 2ਜੀ ਮਾਮਲੇ ‘ਚ ਗੜਬੜੀ ਨੂੰ ਲੈ ਕੇ ਜਦੋਂ ਉਹ ਕਾਰਵਾਈ ਕਰਨ ਲੱਗੇ ਤਾਂ ਯੂ.ਪੀ.ਏ. ਸਰਕਾਰ ‘ਚ ਕਈ ਵਾਰ ਉਨ੍ਹਾਂ ਨੂੰ ਝੂਠੇ ਦੋਸ਼ਾਂ ‘ਚ ਫਸਾਉਣ ਦੀ ਧਮਕੀ ਮਿਲੀ। ਸਾਬਕਾ ਦੂਰਸੰਚਾਰ ਮੰਤਰੀ ਦਇਆਨਿਧੀ ਮਾਰਨ ਦੇ ਨਾਲ ਮਨਮੋਹਨ ਸਿੰਘ ਵੀ 2ਜੀ ਘੁਟਾਲੇ ਲਈ ਜ਼ਿੰਮੇਵਾਰ ਹਨ। ਗੌਰਤਲਬ ਹੈ ਕਿ 2ਜੀ ਘੁਟਾਲਾ ਸਾਲ 2010 ‘ਚ ਸਾਹਮਣੇ ਆਇਆ ਸੀ ਜਦੋਂ ਕੈਗ ਨੇ ਆਪਣੀ ਇਕ ਰਿਪੋਰਟ ‘ਚ ਸਾਲ 2008 ‘ਚ ਕੀਤੇ ਗਏ ਸਪੈਕਟਰਮ ਵੰਡ ‘ਤੇ ਸਵਾਲ ਖੜੇ ਕੀਤੇ ਸਨ। ਕੈਗ ਅਨੁਸਾਰ ਇਸ ਘੁਟਾਲੇ ਕਾਰਨ ਸਰਕਾਰੀ ਖਜ਼ਾਨੇ ਨੂੰ ਇਕ ਲੱਖ 76 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ।

Facebook Comment
Project by : XtremeStudioz