Close
Menu

2 ਦਰਜਨ ਬੂਥਾਂ ‘ਚ ਦੋਬਾਰਾ ਪੋਲਿੰਗ ਬਾਰੇ ਕਾਂਗਰਸ ਦੀ ਮੰਗ ਰੱਦ

-- 15 April,2015

ਚੰਡੀਗੜ੍ਹ,  ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਇਹ ਮੰਗ ਰੱਦ ਕਰ ਦਿੱਤੀ ਹੈ ਕਿ 11 ਅਪ੍ਰੈਲ ਨੂੰ ਰਾਜ ਵਿਧਾਨ ਸਭਾ ਦੇ ਧੂਰੀ ਹਲਕੇ ਦੀ ਹੋਈ ਜ਼ਿਮਨੀ ਚੋਣ ਬਾਰੇ ਲਗਭਗ 2 ਦਰਜਨ ਬੂਥਾਂ ‘ਚ ਦੁਬਾਰਾ ਪੋਲਿੰਗ ਕਰਵਾਈ ਜਾਵੇ। ਇਹ ਮੰਗ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਚੋਣ ਕਮਿਸ਼ਨ ਤੋਂ ਇਹ ਕਹਿ ਕੇ ਕੀਤੀ ਸੀ ਕਿ ‘ਅਕਾਲੀਆਂ ਨੇ ਉਕਤ ਬੂਥਾਂ ‘ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਆਪਣੀ ਮਨਮਰਜ਼ੀ ਨਾਲ ਵੋਟਾਂ ਪੁਆਈਆਂ।’ ਇਸ ਦੌਰਾਨ ਕੱਲ੍ਹ ਤੇ ਅੱਜ ਪੰਜਾਬ ਦੇ ਚੀਫ਼ ਇਲੈਕਟੋਰਲ ਆਫਸਰ ਦੇ ਦਫ਼ਤਰ ਨਾਲ ਵਾਰ-ਵਾਰ ਸੰਪਰਕ ਕਰਕੇ ਪੁੱਛਿਆ ਗਿਆ ਕਿ ‘ਚੋਣ ਕਮਿਸ਼ਨ ਨੇ 15 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਰੋਕ ਦੇਣ ਜਾਂ ਦੁਬਾਰਾ ਕੁਝ ਬੂਥਾਂ ‘ਤੇ ਪੋਲਿੰਗ ਕਰਾਉਣ ਬਾਰੇ ਕੋਈ ਆਦੇਸ਼ ਦਿੱਤਾ ਹੈ?’ ਉੱਤਰ ਵਿਚ ਦੱਸਿਆ ਗਿਆ ਕਿ ਐਲਾਨੇ ਗਏ ਪਹਿਲੇ ਪ੍ਰੋਗਰਾਮ ਅਨੁਸਾਰ 15 ਅਪ੍ਰੈਲ ਨੂੰ ਸਵੇਰੇ 8 ਵਜੇ ਧੂਰੀ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾ ਰਹੀ ਹੈ।

Facebook Comment
Project by : XtremeStudioz