Close
Menu

20 ਕਿਲੋਮੀਟਰ ਤੇਜ਼ ਚਾਲ ’ਚ ਤਿੰਨ ਭਾਰਤੀ ਅਯੋਗ ਕਰਾਰ; ਚੌਥੇ ਸਥਾਨ ’ਤੇ ਰਹੀ ਖ਼ੁਸ਼ਬੀਰ ਕੌਰ

-- 30 August,2018

ਜਕਾਰਤਾ, ਭਾਰਤ ਦੇ 18ਵੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਅਤੇ ਮਹਿਲਾਵਾਂ ਦੇ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ ਵਿੱਚ ਤਿੰਨ ਭਾਰਤੀਆਂ ਨੂੰ ਅਯੋਗ ਕਰਾਰ ਦਿੱਤਾ ਗਿਆ। ਮਹਿਲਾ ਵਰਗ ਵਿੱਚ ਖ਼ੁਸ਼ਬੀਰ ਕੌਰ ਇੱਕ ਘੰਟਾ 35 ਮਿੰਟ 24 ਸੈਕਿੰਡ ਦਾ ਸਮਾਂ ਕੱਢ ਕੇ ਚੌਥੇ ਨੰਬਰ ’ਤੇ ਰਹੀ ਅਤੇ ਤਗ਼ਮੇ ਤੋਂ ਖੁੰਝ ਗਈ। ਇੱਕ ਹੋਰ ਭਾਰਤੀ ਸੌਮਿਆ ਬੇਬੀ ਨੂੰ ਅਯੋਗ ਕਰਾਰ ਦਿੱਤਾ ਗਿਆ।
ਇਸ ਮੁਕਾਬਲੇ ਦਾ ਸੋਨ ਤਗ਼ਮਾ ਚੀਨ ਦੀ ਜਿਆਊ ਯਾਂਗ ਅਤੇ ਚਾਂਦੀ ਸ਼ਿਜੇ ਕਿਆਂਗ ਨੇ ਜਿੱਤੀ, ਜਦਕਿ ਜਾਪਾਨ ਦੀ ਕੁਮਿਕੋ ਓਕਾਦਾ ਨੂੰ ਕਾਂਸੀ ਮਿਲੀ। ਪੁਰਸ਼ਾਂ ਵਰਗ ਵਿੱਚ ਇਰਫਾਨ ਕੋਲਥੁਮ ਥੋੜੀ ਅਤੇ ਮਨੀਸ਼ ਸਿੰਘ ਰਾਵਤ ਦੋਵਾਂ ਨੂੰ ਹੀ ਅਯੋਗ ਐਲਾਨਿਆ ਗਿਆ।
ਇਸ ਵਰਗ ਦਾ ਸੋਨਾ ਵੀ ਚੀਨ ਦੇ ਕਾਲਿਹੂਆ ਵਾਂਗ ਅਤੇ ਕਾਂਸੀ ਸ਼ਿਆਂਗਕਿਆਨ ਜਿਨ ਨੇ ਜਿੱਤਿਆ, ਜਦਕਿ ਚਾਂਦੀ ਜਾਪਾਨ ਦੇ ਤੋਸ਼ੀਕਾਜੂ ਯਾਮਾਨਿਸ਼ੀ ਨੇ ਹਾਸਲ ਕੀਤੀ।

Facebook Comment
Project by : XtremeStudioz