Close
Menu

2012 ‘ਚ ਵਿਸਕਾਨਸਿਨ ਗੁਰਦੁਆਰੇ ‘ਚ ਹੋਈ ਫਾਇਰਿੰਗ ‘ਤੇ ਸਿੱਖਾਂ ਨੇ ਲਿਆ ਅਹਿਮ ਫੈਸਲਾ

-- 01 August,2015

ਵਾਸ਼ਿੰਗਟਨ-ਓਕ ਕ੍ਰੀਕ ਗੁਰਦੁਆਰੇ ‘ਚ 2012 ‘ਚ ਹੋਈ ਫਾਇਰਿੰਗ ਦੀ ਤੀਜੀ ਬਰਸੀ ਦੇ ਮੌਕੇ ‘ਤੇ ਅਮਰੀਕਾ ਦੇ 14 ਸ਼ਹਿਰਾਂ ‘ਚ ਅਮਰੀਕਾ ਦੇ ਸਿੱਖ ਭਾਈਚਾਰਾ ਵਲੋਂ ਧਾਰਮਿਕ ਸਭਾਵਾਂ ਸਣੇ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਭਾਈਚਾਰੇ ‘ਤੇ ਆਧਾਰਿਤ ਸੰਸਥਾਨ ‘ਦਿ ਸਿੱਖ ਕੋਲਸਿਨ’ ਅਗਸਤ 2012 ਨੂੰ ਵਿਸਕਾਨਸਿਨ ਗੁਰਦੁਆਰੇ ‘ਚ ਹੋਏ ਕਤਲੇਆਮ ਦੀ ਬਰਸੀ ਮਨਾਵੇਗਾ। ਇਸ ਫਾਇਰਿੰਗ ‘ਚ 6 ਲੋਕ ਮਾਰੇ ਗਏ ਸਨ। ਸਿੱਖ ਕੋਲਿਸਨ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਬਰਸੀ ਮੌਕੇ ਓਕ ਕ੍ਰੀਕ ਦੀ ਸੰਗਤ ਵਲੋਂ ਇਕ ਅਗਸਤ ਨੂੰ ਚੜ੍ਹਦੀ ਕਲਾ 6 ਦੇ ਮੈਮੋਰੀਅਲ ਵਾਕ ਐਂਡ ਰਨ ‘ਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਸਾਬਕਾ ਅਮਰੀਕੀ ਫੌਜੀਆਂ ਅਤੇ ਨਸਲਵਾਦੀ ਵਾਡੇ ਮਾਈਕਲ ਪੇਜ ਨੇ ਪੰਜ ਅਗਸਤ 2012 ਨੂੰ ਕ੍ਰੀਕ ਗੁਰਦੁਆਰੇ ‘ਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨਾਲ ਉਥੇ ਮੱਥਾ ਟੇਕਣ ਆਏ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਲੋਕ ਜ਼ਖਮੀ ਹੋ ਗਏ ਸਨ।

Facebook Comment
Project by : XtremeStudioz