Close
Menu

2015 ‘ਚ ਭਾਰਤ ਦੀ ਵਿਕਾਸ ਦਰ 6 ਫੀਸਦੀ ਰਹਿ ਸਕਦੀ ਹੈ- ਮੂਡੀਜ਼

-- 10 December,2014

ਨਵੀਂ ਦਿੱਲੀ,  ਭਾਰਤੀ ਅਰਥ ਵਿਵਸਥਾ ਦੇ 2015 ‘ਚ ਰਫਤਾਰ ਫੜਨ ਅਤੇ ਜੋਰਦਾਰ ਘਰੇਲੂ ਮੰਗ ਦੀ ਮਦਦ ਨਾਲ ਵਿਕਾਸ ਦਰ ਪੰਜ ਤੋਂ 6 ਫੀਸਦੀ ਦੇ ਦਾਇਰੇ ‘ਚ ਰਹਿਣ ਦੀ ਉਮੀਦ ਹੈ। ਇਹ ਗੱਲ ਅੱਜ ਸਾਖ ਨਿਰਧਾਰਨ ਏਜੰਸੀ ਮੂਡੀਜ਼ ਨੇ ਕਹੀ ਹੈ। ਮੂਡੀਜ਼ ਨੇ ਇਕ ਰਿਪੋਰਟ ‘ਚ ਕਿਹਾ ਕਿ ਭਾਰਤ ਦੀ ਸਕਲ ਘਰੇਲੂ ਉਤਪਾਦ ਦੀ ਵਿਕਾਸ ਦਰ 2015 ‘ਚ ਮਜ਼ਬੂਤ ਰਹੇਗੀ। ਰਿਪੋਰਟ ‘ਚ ਕਿਹਾ ਗਿਆ ਕਿ ਦੇਸ਼ ਨੂੰ ਜੋਰਦਾਰ ਘਰੇਲੂ ਮੰਗ ਤੇ ਵਿਸਤਰਿਤ ਨਿਰਯਾਤ ਬਾਜ਼ਾਰ ਤੋਂ ਫਾਇਦਾ ਹੋ ਰਿਹਾ ਹੈ ਅਤੇ ਇਹ ਇਸ ਨੂੰ ਚੀਨੀ ਅਰਥਵਿਵਸਥਾ ਦੀ ਨਰਮੀ, ਯੂਰੋ ਖੇਤਰ ਤੇ ਜਾਪਾਨ ਦੀ ਠੰਢੀ ਵਿਕਾਸ ਦਰ ਨਾਲ ਸੁਰੱਖਿਆ ਪ੍ਰਦਾਨ ਕਰਦਾ ਹੈ। ਮੂਡੀਜ ਨੇ ਕਿਹਾ ਕਿ ਭਾਰਤ ‘ਚ ਰੋਜ਼ਗਾਰ ਅਤੇ ਖਪਤ ਵਧਣ ਦੀ ਸੰਭਾਵਨਾ ਹੈ ਅਤੇ ਵਿਸ਼ਵ ਜਿਨਸ ਕੀਮਤਾਂ ‘ਚ ਗਿਰਾਵਟ ਨਾਲ ਦੇਸ਼ ‘ਚ ਮਹਿੰਗਾਈ ਘੱਟ ਕਰਨ ‘ਚ ਮਦਦ ਮਿਲੇਗੀ। ਅਧਿਕਾਰਕ ਅੰਕੜਿਆਂ ਮੁਤਾਬਿਕ ਮਾਰਚ 2015 ‘ਚ ਖਤਮ ਹੋ ਰਹੇ ਵਿੱਤੀ ਸਾਲ ਦੇ ਦੌਰਾਨ ਆਰਥਿਕ ਵਿਕਾਸ ਦਰ 5.4 ਤੋਂ 5.9 ਫੀਸਦੀ ਦੇ ਵਿਚਕਾਰ ਰਹੇਗੀ। ਇਸ ਤੋਂ ਪਹਿਲਾ ਲਗਾਤਾਰ ਦੋ ਵਿੱਤੀ ਸਾਲ ਦੌਰਾਨ ਵਿਕਾਸ ਦਰ ਪੰਜ ਫੀਸਦੀ ਤੋਂ ਘੱਟ ਰਹੀ

Facebook Comment
Project by : XtremeStudioz