Close
Menu

2018 ਦੀ ਬਹਾਰ ਰੁੱਤੇ ਹਣਗੀਆਂ ਓਂਟਾਰੀਓ ਚੋਣਾਂ, ਐਮ.ਪੀਜ਼ ਦੀ ਗਿਣਤੀ ਵਿਚ ਵੀ ਕੀਤਾ ਵਾਧਾ

-- 06 June,2015

ਓਂਟਾਰੀਓ, ਓਂਟਾਰੀਓ ਦੇ ਅਗਲੀਆਂ ਚੋਣਾਂ ਅਨੁਮਾਨਿਤ ਸਮੇਂ ਤੋਂ ਪਹਿਲਾਂ ਹੀ ਹੋਣ ਦੀ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਚੁਣਾਵੀ ਪਾਰਟੀਆਂ ਵਿਚ ਸਿੱਧੀ ਟੱਕਰ ਵਧੇਰੇ ਜ਼ਬਰਦਸਤ ਹੋਵੇਗੀ ਅਤੇ ਤੀਜੀ ਪਾਰਟੀ ਦੇ ਖੜ੍ਹੇ ਹੋਣ ਦੇ ਵੀ ਘੱਟ ਹੀ ਅਸਾਰ ਨਜ਼ਰ ਆ ਰਹੇ ਹਨ।ਵੀਰਵਾਰ ਨੂੰ ਪ੍ਰੀਮੀਅਰ ਕੈਥਲੀਨ ਵਿੱਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ 2018 ਦੀ ਬਹਾਰ ਵਿਚ ਓਂਟਾਰੀਓ ਵਿਚ ਅਗਲੀਆਂ ਚੋਣਾਂ ਰੱਖੀਆਂ ਜਾਣਗੀਆਂ। ਇਹ ਚੋਣਾਂ ਪਹਿਲਾਂ ਇਸੇ ਸਾਲ ਅਕਤੂਬਰ ਮਹੀਨੇ ਵਿਚ ਹੋਣੀਆਂ ਤੈਅ ਕੀਤੀਆਂ ਗਇਆਂ ਸਨ। ਪ੍ਰੀਮੀਅਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬਦਲਾਵ ਸੂਬੇ ਵਿਚ ਹੋਣ ਵਾਲੀਆਂ ਮੁਨਸੀਪਾਲਿਟੀ ਦੀਆਂ ਚੋਣਾਂ ਨਾਲ ਹੋਣ ਵਾਲੇ ਕਲੈਸ਼ ਤੋਂ ਬਚਲ ਲਈ ਵੀ ਲਿਆ ਗਿਆ ਹੈ ਅਤੇ ਇਸਦੇ ਨਾਲ ਹੀ ਮੌਸਮ ਵਧੀਆ ਹੋਣ ਕਾਰਨ ਬਹਾਰ ਦੇ ਮੌਸਮ ਵਿਚ ਚੋਣਾਂ ਵਧੇਰੇ ਲੰਮੇ ਦਿਨ ਹੋਣ ਕਾਰਨ ਹੋਰ ਵੀ ਅਸਾਨੀ ਨਾਲ ਸੰਪੰਨ ਹੋਣ ਦੀ ਆਸ ਹੈ।ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਚੋਣਾਂ ਲਈ ਸੱਦਰਨ ਓਂਟਾਰੀਓ ਵਿਚ ਨਵੀਆਂ ਫ਼ੈਡਰਲ ਸੀਮਾਵਾਂ ਵੀ ਨਿਰਧਾਰਿਤ ਕੀਤੀਆਂ ਜਾਣਗੀਆਂ, ਇਸਦੇ ਨਾਲ ਹੀ ਨੱਦਰਨ ਓਂਟਾਰੀਓ ਲਈ ਚੋਣਾਂ ਲਈ ਨਿਰਧਾਰਿਤ ਸੀਮਾਵਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ। ਜਿਸ ਤੋਂ ਭਾਵ ਇਹ ਹੈ ਕਿ 2018 ਵਿਚ ਹੋਣ ਵਾਲੀਆਂ ਚੋਣਾਂ ਲਈ 107 ਤੋਂ ਵਧਾ ਕੇ ਕੁਲ 122 ਐਮ.ਪੀਜ਼ ਨੂੰ ਇਲੈਕਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਵਿਚ ਹੋਣ ਵਾਲੀਆਂ ਫ਼ੇਡਰਲ ਚੋਣਾਂ ਵੀ ਹੋਣ ਵਾਲੀਆਂ ਰਾਈਡਿੰਗਜ਼ ਦੀ ਗਿਣਤੀ 106 ਤੋਂ ਵਧਾ ਕੇ 121 ਕਰ ਦਿੱਤੀ ਗਈ ਹੈ।

Facebook Comment
Project by : XtremeStudioz