Close
Menu

2021 ‘ਚ ਜਰਮਨੀ ਦੇ ਚਾਂਸਲਰ ਅਹੁਦੇ ਲਈ ਚੋਣ ਨਹੀਂ ਲੜੇਗੀ ਐਂਜਲਾ ਮਰਕੇਲ

-- 30 October,2018

ਬਰਲਿਨ— ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ 2021 ‘ਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਦੁਬਾਰਾ ਚੋਣਾਂ ਨਹੀਂ ਲੜੇਗੀ। ਉਨ੍ਹਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਸਿਆਸੀ ਸੰਕਟਾਂ ਤੇ ਖੇਤਰੀ ਚੋਣਾਂ ‘ਚ ਹਾਰ ਨਾਲ ਗਠਬੰਧਨ ਕਮਜ਼ੋਰ ਹੋ ਗਿਆ ਹੈ। ਉਹ 2005 ਤੋਂ ਜਰਮਨੀ ਦੀ ਚਾਂਸਲਰ ਹਨ। ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਕਿਹਾ ਕਿ 2021 ਤੱਕ ਦਾ ਉਨ੍ਹਾਂ ਦਾ ਕਾਰਜਕਾਲ ਆਖਰੀ ਹੋਵੇਗਾ। ਉਨ੍ਹਾਂ ਦਾ ਇਹ ਫੈਸਲਾ ਯੂਰਪ ਦੀ ਸਿਆਸਤ ‘ਚ ਉਨ੍ਹਾਂ ਦੇ 13 ਸਾਲ ਦੇ ਦਬਦਬੇ ਦੇ ਅੰਤ ਦੀ ਸ਼ੁਰੂਆਤ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਚੌਥਾ ਕਾਰਜਕਾਲ ਦੇ ਚਾਂਸਲਰ ਦੇ ਰੂਪ ‘ਚ ਮੇਰਾ ਆਖਰੀ ਕਾਰਜਕਾਲ ਹੋਵੇਗਾ। 2021 ਚੋਣਾਂ ‘ਚ ਚਾਂਸਲਰ ਅਹੁਦੇ ਲਈ ਨਹੀਂ ਲੜਾਂਗੀ। ਮੈਂ ਕੋਈ ਹੋਰ ਸਿਆਸੀ ਅਹੁਦਾ ਨਹੀਂ ਚਾਹੁੰਦੀ। ਮਰਕੇਲ ਨੇ ਇਸ ਤੋਂ ਪਹਿਲਾਂ ਆਪਣੀ ਪਾਰਟੀ ਸੀ.ਡੀ.ਯੂ. ਨੂੰ ਦੱਸਿਆ ਸੀ ਕਿ ਉਹ ਦਸੰਬਰ ‘ਚ ਪਾਰਟੀ ਚੇਅਰਮੈਨ ਦੇ ਅਹੁਦੇ ਲਈ ਦੁਬਾਰਾ ਨਹੀਂ ਖੜ੍ਹੀ ਹੋਵੇਗੀ ਤਾਂ ਕਿ ਨਵੀਂ ਅਗਵਾਈ ਆ ਸਕੇ।

ਉਨ੍ਹਾਂ ਨੇ ਪਾਰਟੀ ਦਫਤਰ ‘ਚ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਨਵਾਂ ਅਧਿਆਏ ਸ਼ੁਰੂ ਹੋਣ ਦਾ ਵੇਲਾ ਹੈ। ਮੇਰੇ ਕਾਰਜਕਾਲ ਦਾ ਅੰਤ ਹੋਣ ਤੋਂ ਬਾਅਦ ਮੈਂ ਕੋਈ ਸਿਆਸੀ ਅਹੁਦਾ ਨਹੀਂ ਲਵਾਂਗੀ। ਸੂਤਰ ਨੇ ਕਿਹਾ ਕਿ ਉਨ੍ਹਾਂ ਦੀ ਉਸ ਤੋਂ ਬਾਅਦ ਯੂਰਪੀ ਕਮਿਸ਼ਨ ‘ਚ ਕੋਈ ਅਹੁਦਾ ਹਾਸਲ ਕਰਨ ਦੀ ਕੋਈ ਉਮੀਦ ਨਹੀਂ ਹੈ, ਜਿਵੇਂ ਕਿ ਪਹਿਲਾਂ ਅਟਕਲਾਂ ਸਨ।

Facebook Comment
Project by : XtremeStudioz