Close
Menu

2024 ਦੀਆਂ ਓਲੰਪਿਕ ਖੇਡਾਂ ਦੀ ਮਿਜ਼ਬਾਨੀ ਲਈ ਟੋਰਾਂਟੋ ਦਾ ਸਮਰਥਨ ਨਹੀਂ ਕਰੇਗਾ ਮਿਸੀਸਾਗਾ : ਕਰੋਂਬੀ

-- 11 September,2015

ਮਿਸੀਸਾਗਾ :  ਮਿਸੀਸਾਗਾ ਸਿਟੀ ਕਾਉਂਸਲਰ ਵੱਲੋਂ ਬੁੱਧਵਾਰ ਨੂੰ 2024 ਦੀਆਂ ਗਰਮੀਆਂ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮਿਜ਼ਬਾਨੀ ਲਈ ਸੰਭਾਵਿਤ ਬਿੱਡ ਕੀਤੇ ਜਾਣ ਸੰਬੰਧੀ ਰੱਖੀ ਗਈ ਮੀਟਿੰਗ ਵਿਚ ਇਸ ਬਿੱਡ ਦੇ ਭਰੇ ਜਾਣ ਦੇ ਖਿਲਾਫ਼ ਆਪਣੀ ਰਾਏ ਦਿੱਤੀ ਗਈ।

ਮੇਅਰ ਬੋਨੀ ਕਰੋਂਬੀ ਨੇ ਇਕ ਨਿਊਜ਼ ਰਿਲੀਜ਼ ਵਿਚ ਆਪਣੀ ਗੱਲ ਰੱਖਦਿਆਂ ਉਨ੍ਹਾਂ ਕਿਹਾ ਕਿ ਬਿਨਾ ਇਸ ਗੱਲ ਦੀ ਪੂਰੀ ਜਾਣਕਾਰੀ ਦੇ ਕਿ ਇਸ ਮਿਜ਼ਬਾਨੀ ਨਾਲ ਟੋਰਾਂਟੋ ਦੇ ਨਾਲ ਨਾਲ ਬਾਕੀ ਹਲਕਿਆਂ ਵਿਚ ਵੀ ਟੈਕਸ ਪੇਅਰਜ਼ ‘ਤੇ ਕਿੰਨਾ ਬੋਝ ਪਵੇਗਾ ਅਤੇ ਇਸ ਦੇ ਬਜਟ ਨੂੰ ਪੂਰਾ ਕਰਨ ਲਈ ਕਿੰਨੀ ਵਿੱਤੀ ਸਹਾਇਤਾ ਦੀ ਲੋੜ ਹੋਵੇਗੀ ਮਿਸੀਸਾਗਾ ਵੱਲੋਂ ਟੋਰਾਂਟੋ ਦੀ ਇਸ ਸੰਭਾਵਿਤ ਬਿੱਡ ਨੂੰ ਸਮਰਥਨ ਨਹੀਂ ਦਿੱਤਾ ਜਾ ਸਕਦਾ। ਇਸ ਫ਼ੈਲਸੇ ਲਈ ਸਮਾਂ ਬਹੁਤ ਹੀ ਥੋੜਾ ਹੈ ਅਤੇ ਇੰਨੇ ਘੱਟ ਸਮੇਂ ਵਿਚ ਅਸੀਂ ਲੋਕਾਂ ਵੱਲੋਂ ਅਦਾ ਕੀਤੇ ਜਾਣ ਵਾਲੀ ਟੈਕਸ ਰਾਸ਼ੀ ਬਾਰੇ ਮਹੱਤਵਪੂਰਨ ਫ਼ੈਸਲਾ ਨਹੀਂ ਲੈ ਸਕਦੇ।

ਉਨ੍ਹਾਂ ਇਹ ਵੀ ਕਿਹਾ ਕਿ 2015 ਦੀਆਂ ਪੈਨ ਐਮ ਖੇਡਾਂ ਵਾਂਗ ਹੀ ਇਨਹਾਂ ਓਲੰਪਿਕ ਖੇਡਾਂ ਦੀ ਮਿਜ਼ਬਾਨੀ ਕਰਨ ਸਮੇਂ ਵੀ ਟੋਰਾਂਟੋ ਵੱਲੋਂ ਆਪਣੇ ਆਲੇ-ਦੁਆਲੇ ਦੀਆਂ ਮੁਨਿਸਪਾਲਟੀਜ਼ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਖੇਡਾਂ ਦੌਰਾਨ ਕੁੱਝ ਕੰਪੀਟੀਸ਼ਨਾਂ ਦੀ ਤਿਆਰੀ ਉਨ੍ਹਾਂ ਵੱਲੋਂ ਕੀਤੀ ਜਾਵੇ।

ਇਸ ਬਿੱਡ ਲਈ ਅਪੀਲ ਕਰਨ ਦੀ ਆਖਟੀ ਮਿਤੀ 15 ਸਤੰਬਰ ਹੈ, ਇਸ ਲਈ ਜੇਕਰ ਟੋਰਾਂਟੋ ਮੇਅਰ ਵੱਲੋਂ ਇਸ ਬਿੱਡ ਲਈ ਕਾਰਵਾਈ ਕੀਤੀ ਜਾਣੀ ਹੈ ਤਾਂ ਇਹ ਜ਼ਰੂਰੀ ਹੈ ਕਿ ਇਹ 15 ਸਤੰਬਰ ਤੋਂ ਪਹਿਲੋਂ ਪਹਿਲੋਂ ਹੀ ਕੀਤੀ ਜਾਵੇ। ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਲਿਖਤ ਵਿਚ ਅਰਜ਼ੀ ਭੇਜ ਦਿੱਤੀ ਜਾਵੇ।

Facebook Comment
Project by : XtremeStudioz