Close
Menu

2+2 ਵਾਰਤਾ ਡੂੰਘੀ ਰਣਨੀਤਕ ਹਿੱਸੇਦਾਰੀ ਦਾ ਇਕ ਸੰਕੇਤ : ਅਮਰੀਕਾ

-- 30 August,2018

ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਣ ਵਾਲੀ ਪਹਿਲੀ ਭਾਰਤ-ਅਮਰੀਕਾ 2+2 ਵਾਰਤਾ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੁੰਦੀ ਰਣਨੀਤਕ ਹਿੱਸੇਦਾਰੀ ਦੇ ਸੰਕੇਤ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਇਸ 2+2 ਵਾਰਤਾ ਲਈ ਨਵੀਂ ਦਿੱਲੀ ਜਾਣਗੇ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੀਥਰ ਨੌਰਟ ਨੇ ਕੱਲ ਆਪਣੇ ਨਿਯਮਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੋਵੇਂ ਮੰਤਰੀ ਆਪਣੇ ਭਾਰਤੀ ਹਮਰੁਤਬਿਆਂ ਮਤਲਬ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮਿਲਣਗੇ। ਉਹ ਮਹੱਤਵਪੂਰਣ ਡਿਪਲੋਮੈਟਿਕ ਅਤੇ ਸੁਰੱਖਿਆ ਤਰਜੀਹਾਂ ‘ਤੇ ਭਾਰਤ ਨਾਲ ਅਮਰੀਕਾ ਦੀ ਹਿੱਸੇਦਾਰੀ ਵਧਾਉਣ ‘ਤੇ ਚਰਚਾ ਕਰਨਗੇ।

 

ਨੌਰਟ ਨੇ ਕਿਹਾ,”2+2 ਵਾਰਤਾ ਦੋਹਾਂ ਦੇਸ਼ਾਂ ਵਿਚਕਾਰ ਡੂੰਘੀ ਰਣਨੀਤਕ ਹਿੱਸੇਦਾਰੀ ਅਤੇ ਖੇਤਰ ਵਿਚ ਠੋਸ ਸੁਰੱਖਿਆ ਪ੍ਰਦਾਤਾ ਵੱਜੋਂ ਭਾਰਤ ਦੇ ਉਭਾਰ ਦਾ ਸੰਕੇਤ ਹੈ।” ਉਸ ਨੇ ਕਿਹਾ ਕਿ ਅਮਰੀਕਾ-ਭਾਰਤ ਰਣਨੀਤਕ ਹਿੱਸੇਦਾਰੀ ਦਾ ਮਹੱਤਵ ਅਮਰੀਕੀ ਰਾਸ਼ਟਰਪਤੀ ਦੀ ਕੌਮੀ ਸੁਰੱਖਿਆ ਰਣਨੀਤੀ ਤੇ ਦੱਖਣੀ ਏਸ਼ੀਆ ਅਤੇ ਭਾਰਤ-ਪ੍ਰਸ਼ਾਂਤ ਰਣਨੀਤੀਆਂ ਵਿਚ ਉਜਾਗਰ ਕੀਤਾ ਗਿਆ ਹੈ।

Facebook Comment
Project by : XtremeStudioz