Close
Menu

2+2 ਵਾਰਤਾ ਤੋਂ ਪਹਿਲਾਂ ਇਕੱਠਿਆਂ ਕੰਮ ਕਰ ਰਹੇ ਹਨ ਅਮਰੀਕਾ-ਭਾਰਤ

-- 28 July,2018

ਵਾਸ਼ਿੰਗਟਨ, ਭਾਰਤ ਅਤੇ ਅਮਰੀਕਾ 2+2 ਵਾਰਤਾ ਤੋਂ ਪਹਿਲਾਂ ਅਹਿਮ ਦੁਵੱਲੇ ਸਬੰਧਾਂ ਨੂੰ ਨਵੀਂ ਸੇਧ ਦੇਣ ਲਈ ਕੂਟਨੀਤਕ ਅਤੇ ਫ਼ੌਜ ਪੱਧਰ ’ਤੇ ਦੋਵੇਂ ਢੰਗਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਦੱਖਣ ਅਤੇ ਮੱਧ ਏਸ਼ੀਆ ਲਈ ਪ੍ਰਧਾਨ ਉਪ ਸਹਾਇਕ ਵਿਦੇਸ਼ ਮੰਤਰੀ ਏਲਿਸ ਵੈਲਜ਼ ਨੇ ਦੱਸਿਆ ਕਿ ਸਤੰਬਰ ’ਚ ਨਵੀਂ ਦਿੱਲੀ ’ਚ ਹੋਣ ਵਾਲੀ 2+2 ਵਾਰਤਾ ਨੂੰ ਲੈ ਕੇ ਅਮਰੀਕਾ ਪੂਰੇ ਉਤਸ਼ਾਹ ’ਚ ਹੈ। ਵੈਲਜ਼ ਨੇ ਆਸ ਜਤਾਈ ਕਿ ਵਾਰਤਾ ਨਾਲ ਦੋਵੇਂ ਮੁਲਕਾਂ ਦੇ ਆਪਸੀ ਸਬੰਧਾਂ ’ਚ ਤਰੱਕੀ ਹੋਵੇਗੀ। ਭਾਰਤ-ਅਮਰੀਕੀ ਸੰਸਦ ਮੈਂਬਰ ਅਮੀ ਬੇਰਾ ਦੇ ਸਵਾਲ ਦਾ ਜਵਾਬ ਦਿੰਦਿਆਂ ਵੈਲਜ਼ ਨੇ ਕਿਹਾ ਕਿ ਭਾਰਤ ਨਾਲ 6 ਸਤੰਬਰ ਨੂੰ ਹੋਣ ਵਾਲੀ 2+2 ਵਾਰਤਾ ਦੀ ਉਡੀਕ ਹੋਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਜ਼ ਵੱਲੋਂ ਇਸ ਅਹਿਮ ਰੱਖਿਆ ਭਾਈਵਾਲੀ ਨੂੰ ਅੱਗੇ ਵਧਾਏ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੌਂਪੀਓ ਮੁਤਾਬਕ ਦੋਵੇਂ ਮੁਲਕ ਰਲ ਕੇ ਦੋਵੇਂ ਮੋਰਚਿਆਂ ’ਤੇ ਕੰਮ ਕਰ ਰਹੇ ਹਨ। ਸਤੰਬਰ ’ਚ ਨਵੀਂ ਦਿੱਲੀ ’ਚ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਕਾਰ ਪਹਿਲੀ 2+2 ਵਾਰਤਾ ਹੋਣੀ ਹੈ। ਜ਼ਿਕਰਯੋਗ ਹੈ ਕਿ ਕਈ ਵਾਰ ਤਰੀਕ ਬਦਲਣ ਮਗਰੋਂ ਅਖੀਰ ’ਚ ਵਾਰਤਾ ਦੀ ਇਹ ਤਰੀਕ ਤੈਅ ਹੋਈ ਹੈ। 

Facebook Comment
Project by : XtremeStudioz