Close
Menu

23,000 ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ, ਇਕ ਗਿ੍ਫ਼ਤਾਰ

-- 04 June,2015

ਕੈਲਗਰੀ, 4 ਜੂਨ – ਪੁਲਿਸ ਨੇ ਲੈੱਥਬਰਿਜ ਦੇ ਇੱਕ ਘਰ ‘ਚ ਮਾਰੇ ਛਾਪੇ ਦੌਰਾਨ ਕਰੈਕ ਕੁਕੀਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਬਾਜ਼ਾਰੀ ਕੀਮਤ 23,000 ਡਾਲਰ ਤੋਂ ਵੱਧ ਹੈ | ਪੁਲਿਸ ਨੇ ਮੌਕੇ ਤੋਂ 3065 ਡਾਲਰ ਵੀ ਬਰਾਮਦ ਕੀਤੇ ਹਨ | ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ਜਿਸ ਦੀ ਸ਼ਨਾਖਤ 24 ਸਾਲਾ ਅਬਦੀਰਾਹਮੈਨ ਵਾਰਸੇਮ ਕੈਲਗਰੀ ਵਾਸੀ ਵਜੋਂ ਹੋਈ ਹੈ | ਪੁਲਿਸ ਨੇ ਉਸ ਵਿਰੁੱਧ ਹੋਰ ਦੋਸ਼ਾਂ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਵਰਣਨਯੋਗ ਹੈ ਕਿ ਕੈਲਗਰੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਜਿਸ ਤਹਿਤ ਹਰ ਦੂਸਰੇ-ਤੀਸਰੇ ਦਿਨ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋ ਰਹੀ ਹੈ |

Facebook Comment
Project by : XtremeStudioz