Close
Menu

24 ਘੰਟਿਆਂ ਅੰਦਰ ਜੰਮੂ ‘ਚ ਮੁੜ ਅੱਤਵਾਦੀ ਹਮਲਾ, ਹਾਈ ਅਲਰਟ ਜਾਰੀ

-- 21 March,2015

ਸਾਂਬਾ- ਜੰਮੂ ਕਸ਼ਮੀਰ ਵਿਚ ਸਾਂਬਾ ਜ਼ਿਲੇ ਦੇ ਜੰਮੂ-ਪਠਾਨਕੋਟ ਰਾਸ਼ਟਰੀ ਹਾਈਵੇਅ ‘ਤੇ ਫੌਜੀ ਕੈਂਪ ‘ਤੇ ਸ਼ਨੀਵਾਰ ਦੀ ਸਵੇਰ ਨੂੰ ਦੋ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਹ ਹਮਲਾ 24 ਘੰਟਿਆਂ ਦੇ ਅੰਦਰ ਦੂਜਾ ਹਮਲਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਾਂਬਾ ਜ਼ਿਲੇ ਦੇ ਮਹੇਸ਼ਵਰ ਇਲਾਕੇ ਵਿਚ ਫੌਜੀ ਕੈਂਪ ‘ਚ ਅੱਤਵਾਦੀ ਸਮੂਹ ਦੇ ਦੋ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਫੌਜ ਦੇ ਕੈਂਪ ‘ਚ ਦਾਖਲ ਹੋਏ ਅਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਵਿਚ ਇਕ ਨਾਗਰਿਕ ਨੂੰ ਅੱਤਵਾਦੀਆਂ ਦੀ ਗੋਲੀ ਲੱਗੀ। ਫੌਜ ਨੇ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਦੋਹਾਂ ਵਲੋਂ ਗੋਲੀਬਾਰੀ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਹ ਦੂਜਾ ਅੱਤਵਾਦੀ ਹਮਲਾ ਹੈ। ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਡਿਗਾਇਆ ਹੈ ਅਤੇ ਆਪਰੇਸ਼ਨ ਜਾਰੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਕਠੂਆ ਜ਼ਿਲੇ ਵਿਚ ਇਕ ਪੁਲਸ ਸਟੇਸ਼ਨ ਨੇੜੇ ਤਾਇਨਾਤ ਸੀ. ਆਰ. ਪੀ. ਐਫ. ਦੇ ਜਵਾਨ ਅਤੇ ਸਥਾਨਕ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ। ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ। ਰਾਸ਼ਟਰੀ ਹਾਈਵੇਅ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਫੌਜ ਨੇ ਸਕੂਲ ਵਿਚ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz