Close
Menu

25 ਹਜ਼ਾਰ ਡਾਲਰ ਦੇ ਇਨਾਮ ਵਾਲਾ ਇਸ਼ਤਿਹਾਰੀ ਮੁਜਰਿਮ ਮਾਂਟਰੀਅਲ ਤੋਂ ਗ੍ਰਿਫ਼ਤਾਰ

-- 22 September,2015

ਟੋਰਾਂਟੋ – ਬੀਤੇ ਦਿਨ ਮਾਂਟਰੀਅਲ ਪੁਲਸ ਨੇ 2012 ‘ਚ ਟੋਰਾਂਟੋ ਦੇ ਇੱਕ ਗੈਸ ਸਟੇਸ਼ਨ ‘ਤੇ ਕਤਲ ਕਰਕੇ ਭਗੌੜੇ ਇਸ਼ਤਿਹਾਰੀ ਮੁਜਰਿਮ ਨੂੰ ਮਾਂਟਰੀਅਲ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਸ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਕਤ ਮੈਕਸ ਐਡਵਨ ਟੂਟੀਵਿਨ ਨਾਂ ਦਾ ਮੁਜਰਿਮ ਮਿਡਟਾਉਨ ਟੋਰਾਂਟੋ ਵਿਖੇ 44 ਸਾਲਾ ਜਾਇਸ਼ ਪ੍ਰਜਾਪਤੀ ਨਾਂ ਦੇ ਵਿਅਕਤੀ ਦਾ ਸੈਕਿੰਡ ਡਿਗਰੀ ਕਤਲ ਕਰਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਦੇ ਕੈਨੇਡਾ ਭਰ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਸਨ ਅਤੇ ਕੈਨੇਡਾ ਭਰ ਦੀ ਪੁਲਸ ਇਸ ਦੀ ਭਾਲ ‘ਚ ਸੀ। ਬੀਤੇ ਸਮੇਂ ਟੋਰਾਂਟੋ ਪੁਲਸ ਨੇ ਪ੍ਰਜਾਪਤੀ ਦੀ ਤੀਸਰੀ ਬਰਸੀ ਮੌਕੇ ਇਸ ਭਗੌੜੇ ਵਿਅਕਤੀ ਦੀ ਸੂਚਨਾ ਦੇਣ ਵਾਲੇ ਲਈ 25000 ਡਾਲਰ ਦਾ ਐਲਾਨ ਦਿੱਤਾ ਸੀ। ਮਾਂਟਰੀਅਲ ਪੁਲਸ ਦੇ ਬੁਲਾਰੇ ਐਂਡਰੇ ਅਨੁਸਾਰ ਜਾਂਚ ਕਰਤਾਵਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਕਾਤਲ ਮਾਂਟਰੀਅਲ ਸ਼ਹਿਰ ਦੇ ਪੂਰਬੀ ਹਿੱਸੇ ‘ਚ ਹੈ, ਜਿਸ ਅਨੁਸਾਰ ਪੁਲਸ ਨੇ ਵਾਰੰਟ ਲੈ ਉਥੇ ਸਥਿਤ ਇੱਕ ਇਮਾਰਤ ‘ਚ ਦਾਖ਼ਲ ਹੋ ਕੇ ਟੂਟੀਵਿਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਮੌਕੇ ‘ਤੇ ਆਤਮ ਸਮਰਪਣ ਕਰ ਦਿੱਤਾ ਸੀ।

Facebook Comment
Project by : XtremeStudioz