Close
Menu

3 ਕਰੋੜ ਤੋਂ ਵੱਧ ਲੋਕਾਂ ਦੇ ਵਿਆਹੁਤਾ ਜੀਵਨ ‘ਚ ਮਚੀ ਤੜਥੱਲੀ, ਪੌਣੇ ਦੋ ਲੱਖ ਭਾਰਤੀ ਸ਼ਾਮਲ

-- 21 August,2015

ਟੋਰਾਂਟੋ— 3 ਕਰੋੜ 70 ਲੱਖ ਲੋਕਾਂ ਦੇ ਵਿਆਹੁਤਾ ਜੀਵਨ ਵਿਚ ਤੜਥੱਲੀ ਮਚ ਗਈ ਹੈ, ਜਿਨ੍ਹਾਂ ਵਿਚ ਤਕਰੀਬਨ ਪੌਣੇ ਦੋ ਲੱਖ ਭਾਰਤੀ ਵੀ ਸ਼ਾਮਲ ਹਨ। ਅਸਲ ਵਿਚ ਇਕ ਡੇਟਿੰਗ ਵੈੱਬਸਾਈਟ ‘ਐਸ਼ਲੇ ਮੈਡੀਸਨ’ ਨੂੰ ਕੁਝ ਹੈਕਰਾਂ ਨੇ ਹੈਕ ਕਰ ਲਿਆ ਹੈ ਅਤੇ ਇਸ ‘ਤੇ ਆਪਣੇ ਪਾਰਟਨਰਾਂ ਨੂੰ ਧੋਖਾ ਦੇਣ ਲਈ ਪਹੁੰਚਣ ਵਾਲੇ ਲੋਕਾਂ ਦੀ ਜਾਣਕਾਰੀ ਡਾਰਕ ਵੈੱਬਸਾਈਟ ‘ਤੇ ਜਾਰੀ ਕਰ ਦਿੱਤੀ ਹੈ। ਡਾਰਕ ਵੈੱਬਸਾਈਟ ਉਹ ਵੈੱਬਸਾਈਟ ਹੁੰਦੀ ਹੈ ਜਿਸ ਤੱਕ ਪਹੁੰਚਣਾ ਸੌਖਾ ਹੁੰਦਾ ਹੈ ਪਰ ਜਿਸ ਦੇ ਸਰਵਰ ਦਾ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ।
ਵੈੱਬਸਾਈਟ ਐਸ਼ਲੇ ਮੈਡੀਸਨ ਵਿਆਹੁਤਾ ਲੋਕਾਂ ਨੂੰ ਦੂਜੇ ਲੋਕਾਂ ਨਾਲ ਸੈਕਸ ਸੰਬੰਧਾਂ ਲਈ ਉਤਸ਼ਾਹਤ ਕਰਦੀ ਹੈ ਅਤੇ ਇਸ ਰਾਹੀਂ ਦੂਜੇ ਲੋਕਾਂ ਨਾਲ ਮਿਲਵਾਉਂਦੀ ਹੈ। ਕੁਝ ਹੈਕਰਾਂ ਨੇ ਅਜਿਹੇ ਲੋਕਾਂ ਦੀ ਸਾਰੀ ਸੀਕ੍ਰੇਟ ਜਾਣਕਾਰੀ ਲੀਕ ਕਰਕੇ ਉਨ੍ਹਾਂ ਦਾ ਪਰਦਾਫਾਸ਼ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਐਸ਼ਲੇ ਮੈਡੀਸਨ ਵੈੱਬਸਾਈਟ 50 ਦੇਸ਼ਾਂ ਵਿਚ ਦੇਖੀ ਜਾਂਦੀ ਹੈ। ਉਸ ਦੇ 3 ਕਰੋੜ 70 ਲੱਖ ਯੂਜ਼ਰਸ ਵਿਚ 2.75 ਲੱਖ ਭਾਰਤੀ ਵੀ ਸ਼ਾਮਲ ਹਨ। ਇਸ ਦੇ ਸਭ ਤੋਂ ਜ਼ਿਆਦਾ ਯੂਜ਼ਰਸ ਬ੍ਰਿਟੇਨ ਤੋਂ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਖਾਸ ਤੌਰ ‘ਤੇ ਵਿਆਹੁਤਾ ਸੰਬੰਧਾਂ ਤੋਂ ਇਲਾਵਾ ਦੂਜੇ ਸੈਕਸ ਸੰਬੰਧਾਂ ਦੀ ਜਾਣਕਾਰੀ ਜਨਤਕ ਕੀਤੇ ਜਾਣ ਕਾਰਨ ਲੱਖਾਂ ਲੋਕਾਂ ਦਾ ਵਿਆਹੁਤਾ ਜੀਵਨ ਦਾਅ ‘ਤੇ ਲੱਗਾ ਹੈ। ਇਸ ਵੈੱਬਸਾਈਟ ‘ਤੇ ਜਿਨ੍ਹਾਂ ਲੋਕਾਂ ਦਾ ਪਰਦਾਫਾਸ਼ ਹੋਇਆ ਹੈ, ਉਨ੍ਹਾਂ ਵਿਚ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਭਾਰੀ ਗਿਣਤੀ ਵਿਚ ਸ਼ਾਮਲ ਹਨ। ਇਨ੍ਹਾਂ ਹੀ ਬ੍ਰਿਟੇਨ ਦੇ ਤਾਂ 150 ਨੇਤਾ ਇਸ ਵੈੱਬਸਾਈਟ ‘ਤੇ ਆਪਣੇ ਲਈ ਨਵੇਂ ਸੈਕਸ ਪਾਰਟਨਰ ਲੱਭ ਰਹੇ ਹਨ।
ਅਮਰੀਕੀ ਖੁਫੀਆ ਏਜੰਸੀਆਂ ਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਐਸ਼ਲੇ ਮੈਡੀਸਨ ਵੈੱਬਸਾਈਟ ਨੂੰ ਚਲਾਉਣ ਵਾਲੀ ਕੈਨੇਡਾਈ ਕੰਪਨੀ ਨੇ ਹੈਕਰਾਂ ਦੇ ਇਸ ਕੰਮ ਨੂੰ ਅਪਰਾਧ ਦੱਸਿਆ ਹੈ।

Facebook Comment
Project by : XtremeStudioz